ਅਪਣੀ ਜਾਨ ਦੇ ਕੇ ਦੂਜਿਆਂ ਦੀ ਜਾਨ ਬਚਾਉਣੀ ਸਿੱਖਾਂ ਦੀ ਮੁੱਢ ਤੋਂ ਫ਼ਿਤਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅਮਰੀਕਾ 'ਚ ਸਿੱਖ ਨੌਜਵਾਨ ਨੇ ਕਿੰਗਸ ਨਦੀ 'ਚ ਡੁੱਬ ਰਹੇ ਤਿੰਨ ਬੱਚਿਆਂ ਦੀ ਜਾਨ ਬਚਾਈ

Manjit Singh

ਰੇਂਡਲੇ ਬੀਚ, 8 ਅਗੱਸਤ : ਅਮਰੀਕਾ ਵਿਚ ਕੁੱਝ ਬੱਚੇ ਕਿੰਗਜ਼ ਨਦੀ ਵਿਚ ਡੁੱਬ ਰਹੇ ਸਨ। ਇਕ ਆਦਮੀ ਨਦੀ ਦੇ ਕਿਨਾਰੇ ਖੜਾ ਸੀ, ਜੋ ਇਹ ਸੱਭ ਵੇਖ ਰਿਹਾ ਸੀ। ਉਸ ਨੇ ਅਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਦੀ ਵਿਚ ਛਾਲ ਮਾਰ ਦਿਤੀ ਅਤੇ ਤਿੰਨ ਬੱਚਿਆਂ ਦੀ ਜਾਨ ਬਚਾਈ। ਇਹ ਵਿਅਕਤੀ ਅਮਰੀਕਾ ਦੇ ਫ਼੍ਰੈਂਕੋ ਵਿਚ ਰਹਿਣ ਵਾਲਾ ਇਕ ਸਿੱਖ ਹੈ।

ਜਦੋਂ ਮਨਜੀਤ ਸਿੰਘ ਨੇ ਦੋ 8 ਸਾਲਾਂ ਦੀਆਂ ਲੜਕੀਆਂ ਅਤੇ ਇਕ 10 ਸਾਲਾਂ ਦੇ ਲੜਕੇ ਨੂੰ ਕਿੰਗਜ਼ ਨਦੀ ਵਿਚ ਡੁੱਬਦੇ ਵੇਖਿਆ ਤਾਂ ਉਹ ਤੁਰਤ ਨਦੀ ਵਿਚ ਕੁੱਦ ਗਿਆ। ਦਰਅਸਲ ਮਨਜੀਤ ਉਥੇ ਖੜਾ ਸੀ। ਮਨਜੀਤ ਸਿੰਘ ਅਪਣੇ ਰਿਸ਼ਤੇਦਾਰ ਸਮੇਤ ਇਥੇ ਨਦੀ 'ਤੇ ਜੈੱਟ ਸਕੀਸ ਡਰਾਈਵ ਕਰਨ ਗਿਆ ਸੀ। ਉਹ ਖ਼ੁਦ ਨਦੀ ਦੇ ਤੇਜ਼ ਵਹਾਅ ਅਤੇ ਡੂੰਘਾਈ ਵਿਚ ਲੀਨ ਹੋ ਗਿਆ।

ਮਨਜੀਤ ਦੇ ਨਦੀ ਵਿਚ ਛਾਲ ਮਾਰਨ ਤੋਂ ਬਾਅਦ ਨੇੜੇ ਖੜ੍ਹੇ ਲੋਕ ਮਦਦ ਲਈ ਅੱਗੇ ਆਏ। ਇਕ ਲੜਕੇ ਅਤੇ ਇਕ ਲੜਕੀ ਨੂੰ ਪਾਣੀ ਵਿਚੋਂ ਬਾਹਰ ਕਢਿਆ ਗਿਆ ਪਰ ਇਕ ਲੜਕੀ ਨੂੰ 15 ਮਿੰਟ ਤਕ ਪਾਣੀ ਵਿਚ ਡੁੱਬੀ ਰਹੀ। ਲੜਕੀ ਨੂੰ ਇਸ ਸਮੇਂ ਲਾਈਫ਼ ਸਪੋਰਟ ਸਿਸਟਮ 'ਤੇ ਰਖਿਆ ਗਿਆ ਹੈ।  ਇਹ ਘਟਨਾ ਸੰਯੁਕਤ ਰਾਜ ਦੇ ਰੇਂਡਲੇ ਬੀਚ ਦੀ ਹੈ ਜਿਥੇ ਕਿੰਗਜ਼ ਰਿਵਰ 'ਚ ਤਿੰਨ ਬੱਚੇ ਵਹਿ ਗਏ। ਜਦੋਂ ਨੌਜਵਾਨ ਸਿੱਖ ਮਨਜੀਤ ਸਿੰਘ ਨੇ ਉਨ੍ਹਾਂ ਬੱਚਿਆਂ ਨੂੰ ਡੁੱਬਦੇ ਵੇਖਿਆ ਤਾਂ ਉਹ ਤੁਰਤ ਕਿਸੇ ਚੀਜ਼ ਦੀ ਪਰਵਾਹ ਕੀਤੇ ਬਗ਼ੈਰ ਨਦੀ ਵਿਚ ਛਾਲ ਮਾਰ ਦਿਤੀ।

29 ਸਾਲਾ ਮਨਜੀਤ ਫ਼੍ਰੈਂਕੋ ਦਾ ਵਸਨੀਕ ਹੈ। ਦੋ ਸਾਲ ਪਹਿਲਾਂ ਉਹ ਭਾਰਤ ਤੋਂ ਅਮਰੀਕਾ ਆਇਆ ਸੀ। ਪੁਲਿਸ ਕਮਾਂਡਰ ਮਾਰਕ ਐਡੀਜਰ ਦਾ ਕਹਿਣਾ ਹੈ ਕਿ ਸਿੰਘ ਬਿਨਾਂ ਸੋਚੇ ਬੱਚਿਆਂ ਦੀ ਮਦਦ ਲਈ ਨਦੀ ਵਿਚ ਛਾਲ ਮਾਰ ਦਿਤੀ ਪਰ ਬਦਕਿਸਮਤੀ ਨਾਲ ਉਹ ਆਪਣੇ ਆਪ ਨੂੰ ਡੁੱਬ ਗਿਆ ਅਤੇ ਕਦੇ ਵਾਪਸ ਨਹੀਂ ਆਇਆ। ਮਾਰਕ ਨੇ ਦਸਿਆ ਕਿ ਸਿੰਘ ਇਨ੍ਹਾਂ ਬੱਚਿਆਂ ਨੂੰ ਨਹੀਂ ਜਾਣਦਾ ਸੀ, ਜਿਵੇਂ ਹੀ ਉਸ ਨੇ ਦੇਖਿਆ ਕਿ ਬੱਚੇ ਡੁੱਬ ਰਹੇ ਹਨ, ਉਸ ਨੇ ਅਪਣੀ ਤਲੀ 'ਤੇ ਰੱਖ ਕੇ ਨਦੀ ਵਿਚ ਛਾਲ ਮਾਰ ਦਿਤੀ।  (ਏਜੰਸੀ)