ਕੈਨੇਡਾ ਵਿਚ ਇਕ ਹੋਰ ਪੰਜਾਬੀ ਦੀ ਮੌਤ, 2 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਡੇਹਲੋਂ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਬੇਦੀ ਦੀ ਬੀਤੇ ਦਿਨੀਂ ਅਚਾਨਕ ਸਿਹਤ ਵਿਗੜ ਗਈ
Simranjit Singh Bedi (File)
ਲੁਧਿਆਣਾ: ਕੈਨੇਡਾ ਦੇ ਸਰੀ ਵਿਚ 35 ਸਾਲਾ ਪੰਜਾਬੀ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਡੇਹਲੋਂ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਬੇਦੀ ਦੀ ਬੀਤੇ ਦਿਨੀਂ ਅਚਾਨਕ ਸਿਹਤ ਵਿਗੜ ਗਈ, ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: ਅਮਲੋਹ ਦੀਆਂ ਰਹਿਣ ਵਾਲੀਆਂ ਜੁੜਵਾ ਭੈਣਾਂ ’ਚੋਂ ਇਕ ਬਣੀ ਜੱਜ ਅਤੇ ਦੂਜੀ ਬਣੀ ਲਾਅ ਅਫ਼ਸਰ
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਹਰਪਾਲ ਸਿੰਘ ਬੇਦੀ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਕਰੀਬ 2 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਸਿਮਰਨ ਦੀ ਪਤਨੀ ਅਤੇ 5 ਸਾਲਾ ਧੀ ਕੈਨੇਡਾ ਵਿਚ ਹੀ ਰਹਿੰਦੇ ਹਨ। ਵਿਦੇਸ਼ ਵਿਚ ਪੁੱਤ ਦੀ ਬੇਵਕਤੀ ਮੌਤ ਨਾਲ ਪੂਰਾ ਪਰਿਵਾਰ ਸਦਮੇ ’ਚ ਹੈ।