Murder Case: ਇਟਲੀ 'ਚ ਪੰਜਾਬ ਦੇ ਅੰਮ੍ਰਿਤਧਾਰੀ ਸਿੱਖ ਕਾਰੋਬਾਰੀ ਦਾ ਲੁੱਟ ਦੇ ਉਦੇਸ਼ ਨਾਲ ਕਤਲ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਪਿਛਲੇ ਸਮੇਂ ਵਿਚ ਗੁਰਦੁਆਰਾ ਸਾਹਿਬ ਨੋਵੇਲਾਰਾ ਦੇ ਰਹਿ ਚੁੱਕੇ ਨੇ ਮੁੱਖ ਸੇਵਾਦਾਰ

Harpal Singh

Murder Case: ਮਿਲਾਨ - ਇਟਲੀ ਵਿਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨਾਲ ਇਟਲੀ ਵਿਚ ਵੱਸਦੇ ਭਾਰਤੀਆਂ ਵਿਚ ਨਾਮੋਸ਼ੀ ਛਾ ਗਈ। ਇਟਲੀ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਨੋਵੇਲਾਰਾ ਦੇ ਮੁੱਖ ਸੇਵਾਦਾਰ ਰਹਿ ਚੁੱਕੇ ਹਰਪਾਲ ਸਿੰਘ ਪਾਲਾ ਜੋ ਕਿ ਖਿੱਤੇ ਵੱਜੋਂ ਟਰਾਂਸਪੋਰਟ ਦਾ ਕੰਮ ਕਰਦੇ ਸਨ, ਦਾ ਬੀਤੀ ਰਾਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਹਰਪਾਲ ਸਿੰਘ ਪਾਲਾ ਇਟਲੀ ਦੇ ਸਭ ਤੋਂ ਵੱਡੇ ਉਦਯੋਗਿਕ ਸ਼ਹਿਰ ਪਰਾਤੋਂ ਤੋਂ ਕੱਪੜਾ ਜਰਮਨੀ ਨੂੰ ਨਿਰਯਾਤ ਕਰਨ ਲਈ ਕੱਪੜੇ ਲੋਡ ਕਰਨ ਗਿਆ ਸੀ, ਤਾਂ ਲੁੱਟ ਦੀ ਕੋਸ਼ਿਸ਼ ਦੌਰਾਨ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ।ਘਟਨਾ ਦੀ ਖਬਰ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਇਸ ਸਾਰੀ ਘਟਨਾ ਦੀ ਬੜੀ ਡੂੰਘਾਈ ਨਾਲ ਤਫਤੀਸ਼ ਕਰ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਕਤਲ ਕਿਸ ਨੇ ਕੀਤਾ ਹੈ। 

ਇਟਾਲੀਅਨ ਮੀਡੀਆ ਵਿਚ ਛਪੀ ਖਬਰ ਅਨੁਸਾਰ ਪੁਲਿਸ ਦੋ ਵਿਦੇਸ਼ੀਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਦੀ ਪਛਾਣ ਵੀਡੀਓ ਨਿਗਰਾਨੀ ਕੈਮਰਿਆਂ ਦੀਆਂ ਤਸਵੀਰਾਂ ਦੁਆਰਾ ਕੀਤੀ ਗਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਮ੍ਰਿਤਕ ਹਰਪਾਲ ਸਿੰਘ ਨਾਲ ਕੱਲ੍ਹ ਉਸ ਦਾ ਬੇਟਾ ਵੀ ਪ੍ਰਾਟੋ ਵਿਚ ਸੀ। ਦੇਰ ਸ਼ਾਮ ਜਦ ਉਸ ਦੇ ਬੇਟੇ ਦਾ ਸੰਪਰਕ ਨਹੀਂ ਹੋ ਸਕਿਆ, ਇਸ ਲਈ ਉਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਰਾਤ 10 ਵਜੇ ਦੇ ਕਰੀਬ ਉਸ ਨੇ ਉਸ ਨੂੰ ਪਿੰਡ ਸੀਨੋ ਵਿਚ ਇੱਕ ਕੰਪਨੀ ਦੇ ਨੇੜੇ ਖੜੀ ਵੈਨ ਦੇ ਕੋਲ ਮ੍ਰਿਤਕ ਪਾਇਆ ਗਿਆ। ਪੁਲਿਸ ਦੇ ਅਨੁਸਾਰ, ਇਹ ਲੁੱਟ ਦੇ ਉਦੇਸ਼ ਨਾਲ ਕੀਤਾ ਗਿਆ ਕਤਲ ਹੈ। ਕਿਉਂਕਿ ਮ੍ਰਿਤਕ ਵਿਦੇਸ਼ਾਂ ਵਿਚ ਵੇਚਣ ਲਈ ਸਾਮਾਨ ਖਰੀਦਣ ਲਈ ਕਈ ਹਜ਼ਾਰ ਯੂਰੋ ਆਪਣੇ ਨਾਲ ਲਿਆਇਆ ਸੀ। ਮ੍ਰਿਤਕ ਹਰਪਾਲ ਸਿੰਘ ਪਾਲਾ 59 ਵਰਿਆ ਦੇ ਸਨ ਅਤੇ ਪੰਜਾਬ ਦੇ ਬਗਵਾਈ (ਗੜਸ਼ੰਕਰ) ਨਾਲ ਸੰਬੰਧਿਤ ਸਨ, ਪਿਛਲੇ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਇਟਲੀ ਦੇ ਮਾਨਤੋਵਾ ਦੇ ਗੌਨਜਾਗਾ ਵਿਖੇ ਰਹਿੰਦੇ ਸਨ। ਉਹਨਾਂ ਦੇ ਤਿੰਨ ਲੜਕੇ ਸਨ।

(For more Punjabi news apart from 'Murder Case, stay tuned to Rozana Spokesman)