Onkar Kalsi Canada News: ਕੈਨੇਡਾ ਵਿਚ ਨਸ਼ੀਲੇ ਪਦਾਰਥਾਂ ਸਮੇਤ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Onkar Kalsi Canada News: ਸ਼ੱਕੀ ਨਸ਼ੀਲੇ ਪਦਾਰਥਾਂ ਦਾ ਕੁੱਲ ਭਾਰ 197 ਕਿਲੋਗ੍ਰਾਮ ਸੀ, ਜਿਸ ਦੀ ਅੰਦਾਜ਼ਨ ਕੀਮਤ 2.46 ਕੈਨੇਡੀਅਨ ਡਾਲਰ ਸੀ। 

Punjabi truck driver Onkar Kalsi arrested with drugs in Canada

Punjabi truck driver Onkar Kalsi arrested with drugs in Canada: ਇਕ ਇੰਡੋ-ਕੈਨੇਡੀਅਨ ਟਰੱਕ ਡਰਾਈਵਰ ਨੂੰ 2.5 ਕਰੋੜ ਕੈਨੇਡੀਅਨ ਡਾਲਰ ਦੀ ਕੋਕੀਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੁਆਰਾ ਗ੍ਰਿਫ਼ਤਾਰੀ ਦਾ ਐਲਾਨ ਕੀਤਾ ਗਿਆ।

ਇਕ ਰਿਲੀਜ਼ ਵਿਚ ਕਿਹਾ ਗਿਆ ਹੈ ਕਿ 23 ਜੁਲਾਈ ਨੂੰ ਸੰਯੁਕਤ ਰਾਜ ਤੋਂ ਆਉਣ ਵਾਲੇ ਇਕ ਵਪਾਰਕ ਟਰੱਕ ਨੂੰ ਬਲੂ ਵਾਟਰ ਬ੍ਰਿਜ ਪੋਰਟ ਆਫ਼ ਐਂਟਰੀ ’ਤੇ ਸੈਕੰਡਰੀ ਜਾਂਚ ਲਈ ਭੇਜਿਆ ਗਿਆ ਸੀ। ਅਗਲੇ ਨਿਰੀਖਣ ਦੌਰਾਨ ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਨੂੰ ਸ਼ੱਕੀ ਕੋਕੀਨ ਦੇ ਸੱਤ ਬੈਗ ਮਿਲੇ। ਸ਼ੱਕੀ ਨਸ਼ੀਲੇ ਪਦਾਰਥਾਂ ਦਾ ਕੁੱਲ ਭਾਰ 197 ਕਿਲੋਗ੍ਰਾਮ ਸੀ, ਜਿਸ ਦੀ ਅੰਦਾਜ਼ਨ ਕੀਮਤ 2.46 ਕੈਨੇਡੀਅਨ ਡਾਲਰ ਸੀ। 

ਸੀ.ਬੀ.ਐਸ.ਏ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ 29 ਸਾਲਾ ਓਂਕਾਰ ਕਲਸੀ ਵਜੋਂ ਕੀਤੀ ਗਈ, ਜੋ ਕਿ ਓਂਟਾਰੀਓ ਵਿਚ ਕੈਲੇਡਨ ਦਾ ਰਹਿਣ ਵਾਲਾ ਸੀ। ਉਸਨੂੰ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਹਿਰਾਸਤ ਵਿੱਚ ਭੇਜ ਗਿਆ ਅਤੇ ਉਸ ’ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦਾ ਦੋਸ਼ ਲਗਾਇਆ ਗਿਆ।     (ਏਜੰਸੀ)

  (For more news apart from “Punjabi truck driver Onkar Kalsi arrested with drugs in Canada, ” stay tuned to Rozana Spokesman.)