Sri Muktsar Sahib News: ਕੈਨੇਡਾ ਵਿਚ ਪੰਜਾਬਣ ਨੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Sri Muktsar Sahib News: ਪੰਜ ਸਾਲ ਪਹਿਲਾ ਪੜ੍ਹਾਈ ਕਰਨ ਲਈ ਗਈ ਸੀ ਵਿਦੇਸ਼

Pawandeep Kaur commits suicide in Canada Rupana Sri Muktsar Sahib News

Pawandeep Kaur commits suicide in Canada News:  ਕੈਨੇਡਾ ਤੋਂ ਬਹੁਤ ਹੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ ਇਥੇ ਪੰਜਾਬਣ ਨੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆ ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਆਪਣੇ ਘਰ ਚ ਫਾਹਾ ਲੈ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪਵਨਦੀਪ ਕੌਰ ਵਜੋਂ ਹੋਈ ਹੈ। ਮ੍ਰਿਤਕ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੁਪਾਣਾ ਦੀ ਰਹਿਣ ਵਾਲੀ ਸੀ।

 ਪਵਨਦੀਪ ਕੌਰ ਨੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆ ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਆਪਣੇ ਘਰ 'ਚ ਫਾਹਾ ਲੈ ਕੇ 24 ਅਗਸਤ ਨੂੰ ਆਤਮ ਹੱਤਿਆ ਕਰ ਲਈ ਸੀ। ਕੈਨੇਡਾ ਸ਼ਹਿਰ ਦੀਆ ਸਮਾਜ ਸੇਵੀ ਸੰਸਥਾਵਾ, ਮਿਰਤਕ ਲੜਕੀ ਦੇ ਤਾਏ ਅਤੇ ਰਿਸ਼ਤੇਦਾਰਾ ਦੇ ਸਹਿਯੋਗ ਨਾਲ ਕਾਨੂੰਨੀ ਬਣਦੀ ਕਾਰਵਾਈ ਕਰਨ ਉਪਰੰਤ  15ਵੇਂ ਦਿਨ ਮ੍ਰਿਤਕ ਲੜਕੀ ਦੀ ਲਾਸ਼ ਨੂੰ ਉਸ ਦੇ ਨਜ਼ਦੀਕੀ ਰਿਸ਼ਤੇਦਾਰੀ ’ਚ ਪਿੰਡ ਰੁਪਾਣਾ ਵਿੱਚ ਲਿਆਂਦਾ ਅਤੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਮ੍ਰਿਤਕ ਲੜਕੀ ਜੋ  ਕਿ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਪੰਜ ਸਾਲ ਪਹਿਲਾ ਪੜ੍ਹਾਈ ਕਰਨ ਗਈ ਸੀ। ਮ੍ਰਿਤਕ ਪਵਨਦੀਪ ਕੌਰ ਦੇ ਅੰਤਿਮ ਸਸਕਾਰ ਮੌਕੇ ਉਸ ਦਾ ਪਿਤਾ ਤੇ ਬਾਕੀ ਪਰਿਵਾਰਕ ਮੈਂਬਰ ਸ਼ਾਮਿਲ ਨਾ ਹੋਣ ਕਰਕੇ ਪਤਾ ਲੱਗਾ ਹੈ, ਕਿ ਇੰਨਾ ਦਾ ਆਪਣੀ ਬੇਟੀ ਨਾਲ ਪਿਛਲੇ ਤਿੰਨ ਸਾਲਾ ਤੋँ ਕੋਈ ਬੋਲ ਚਾਲ ਨਹੀ ਸੀ।

ਰੁਪਾਣਾ ਤੋਂ ਰਣਜੀਤ ਸਿੰਘ/ਗੁਰਦੇਵ ਸਿੰਘ  ਦੀ ਰਿਪੋਰਟ