Australia 'ਚ ਪੰਜਾਬੀ ਟਰੱਕ ਡਰਾਈਵਰ ਦੀ ਹਾਦਸੇ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਾਰ ਦੇ ਟਰਾਲੇ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ

Punjabi truck driver dies in accident in Australia

ਸਮਾਣਾ (ਮੋਤੀਫ਼ਾਰਮ) : ਹਲਕਾ ਸਮਾਣਾ ਦੇ ਪਿੰਡ ਸੱਸੀ ਬ੍ਰਾਹਮਣਾਂ ਦੇ ਇਕ ਨੌਜਵਾਨ ਭੁਪਿੰਦਰ ਕੁਮਾਰ ਸ਼ਰਮਾ (Bhupinder Kumar Sharma)  ਦੀ ਆਸਟਰੇਲੀਆ ਦੇ ਬ੍ਰਿਸਬੇਨ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪੀੜਤ ਪਰਵਾਰ ਨਾਲ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡ ਜਾ ਕੇ ਦੁੱਖ ਸਾਂਝਾ ਕੀਤਾ ਤੇ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।

ਮ੍ਰਿਤਕ ਦੇ ਪਿਤਾ ਧਰਮ ਚੰਦ ਨੰਬਰਦਾਰ ਨੇ ਦਸਿਆ ਕਿ ਉਸ ਦਾ ਲੜਕਾ 2008 ਤੋਂ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਪਰਵਾਰ ਸਹਿਤ ਰਹਿ ਕੇ ਟਰਾਲਾ ਚਲਾਉਂਦਾ ਸੀ। 31 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਜਦੋਂ ਉਹ ਕਾਰ ਤੇ ਪਾਰਕਿੰਗ ਵਿਚ ਖੜੇ ਟਰਾਲਿਆਂ ਨੂੰ ਦੇਖਣ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਦੀ ਕਾਰ ਟਰਾਲੇ ਨਾਲ ਟਕਰਾ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਵਾਰ ਨੇ ਲੜਕੇ ਦੀ ਲਾਸ਼ ਜਲਦੀ ਭਾਰਤ ਲਿਆਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ।