ਪੰਜਾਬ ਦੀ ਧੀ ਨੇ ਕੈਨੇਡਾ 'ਚ ਚਮਕਾਇਆ ਨਾਂਅ, ਬਣੀ ਕੈਨੇਡਾ 'ਚ ਵਕੀਲ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਭਾਰਤ ਫੇਰੀ ਦੌਰਾਨ ਉਸ ਦਾ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਜਾਵੇਗਾ। 

Meghaa Vaid

 

ਟਾਂਡਾ ਉੜਮੁੜ - ਪੰਜਾਬ ਦੀ ਧੀ ਨੇ ਕੈਨੇਡਾ ਵਿਚ ਪੰਜਾਬ ਦਾ ਨਾਂਅ ਚਮਕਾਇਆ ਹੈ। ਹੁਸ਼ਿਆਰਪੁਰ ਦੇ ਟਾਂਡਾ ਦੀ ਧੀ ਕੈਨੇਡਾ ਵਿਚ ਵਕੀਲ ਬਣੀ ਹੈ। ਟਾਂਡਾ ਦੇ ਉੱਘੇ ਵੈਦ ਪਰਿਵਾਰ ਦੀ ਧੀ ਨੇ ਕੈਨੇਡਾ ਵਿਚ ਵਕੀਲ ਬਣ ਕੇ ਪੂਰੇ ਪੰਜਾਬ ਦੇ ਨਾਲ-ਨਾਲ ਟਾਂਡਾ ਦਾ ਨਾਮ ਚਮਕਾਇਆ ਹੈ। ਮਰਹੂਮ ਮਨੋਹਰ ਲਾਲ ਵੈਦ ਦੀ ਪੋਤਰੀ ਅਤੇ ਮਰਹੂਮ ਸ਼ੁਕਲ ਦੇਵ ਵੈਦ ਅਤੇ ਸੋਨੀਆ ਵੈਦ ਦੀ ਹੋਣਹਾਰ ਧੀ ਮੇਘਾ ਵੈਦ ਨੂੰ ਬੈਰਿਸਟਰ ਐਟ ਲਾਅ ਐਂਡ ਸੋਲੀਸਿਟਰ ਦਾ ਲਾਅ ਸੋਸਾਇਟੀ ਆਫ਼ ਓਂਟਾਰੀਓ ਕੈਨੇਡਾ ਤੋਂ ਲਾਇਸੈਂਸ ਮਿਲਿਆ ਹੈ।

ਕਈ ਕੌਮੀ ਸੈਮੀਨਾਰਾਂ ਅਤੇ ਵਕਾਲਤ ਦੀ ਪੜ੍ਹਾਈ ਦੌਰਾਨ ਅਨੇਕਾਂ ਐਵਾਰਡ ਹਾਸਲ ਕਰਨ ਉਪਰੰਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਮੇਘਾ ਕੈਨੇਡਾ ਵਿਚ ਪੜ੍ਹਾਈ ਦੌਰਾਨ ਵੀ ਸਫ਼ਲਤਾਵਾਂ ਦੇ ਕਈ ਐਵਾਰਡ ਜਿੱਤ ਚੁੱਕੀ ਹੈ। ਇਸ ਦੌਰਾਨ ਮੇਘਾ ਦੇ ਚਾਚਾ ਓਮਕਾਰ ਵੈਦ, ਭਰਾਵਾਂ ਗਗਨ ਵੈਦ ਪ੍ਰੈਜ਼ੀਡੈਂਟ ਕੈਂਬਰਿਜ ਅਰਥ ਸਕੂਲ, ਐਡਵੋਕੇਟ ਨਿਸ਼ਾਂਤ ਵੈਦ

 ਕੌਂਸਲਰ ਆਸ਼ੂ ਵੈਦ, ਮੋਹਿਨ ਵੈਦ, ਸੁਸ਼ਾਂਤ ਵੈਦ, ਦਿਵੀਆਂਸ਼ੂ ਵੈਦ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਭੈਣ 'ਤੇ ਮਾਣ ਹੈ, ਜਿਸ ਨੇ ਉਨ੍ਹਾਂ ਦੇ ਖ਼ਾਨਦਾਨ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਰਾਕੇਸ਼ ਬਿੱਟੂ, ਬਲਰਾਜ ਮਹਿੰਦਰੂ ਨੇ ਮੇਘਾ ਅਤੇ ਵੈਦ ਪਰਿਵਾਰ ਨੂੰ ਸ਼ੁੱਭਕਾਮਨਾਵਾ ਦਿੰਦੇ ਹੋਏ ਕਿਹਾ ਕਿ ਬੈਰਿਸਟਰ ਸਾਲਿਸਟਰ ਬਣ ਕੇ ਉਸ ਨੇ ਕੁੜੀਆਂ ਲਈ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਆਖਿਆ ਕਿ ਭਾਰਤ ਫੇਰੀ ਦੌਰਾਨ ਉਸ ਦਾ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਜਾਵੇਗਾ।