ਕੈਨੇਡਾ ਪੁਲਿਸ ਨੇ ਬਰਾਮਦ ਕੀਤੀ 12 ਮਿਲੀਅਨ ਡਾਲਰ ਕੀਮਤ ਦੀ ਕੋਕੀਨ, 2 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

112 ਕਿਲੋ ਕੋਕੀਨ ਬਰਾਮਦ

2 punjabi Brampton men arrested for trafficking $12M in cocaine

 

ਓਂਟਾਰੀਓ - ਕੈਨੇਡਾ ਵਿਚ ਪੁਲਿਸ ਵੱਲੋਂ ਚਲਾਈ ਗਈ ਇਕ ਮੁਹਿੰਮ ਤਹਿਤ ਵੱਡੇ ਪੱਧਰ 'ਤੇ ਨਸ਼ੇ ਦੀ ਖੇਪ ਬਰਾਮਦ ਕੀਤੀ ਗਈ ਹੈ। ਦਰਅਸਲ ਬੀਤੇ ਦਿਨੀਂ ਪੁਲਿਸ ਵੱਲੋਂ 112 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ। ਇਸ ਸਬੰਧ ਵਿਚ ਪੁਲਿਸ ਨੇ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਕੁਝ ਮਹੀਨਿਆ ਤੋਂ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਬ੍ਰੈਂਟਫੋਰਡ ਪੁਲਿਸ ਓਂਟਾਰੀੳ ਵੱਲੋਂ ਚਲਾਈ ਸਾਂਝੀ ਮੁਹਿੰਮ ਵਿਚ ਵੱਡੇ ਪੱਧਰ 'ਤੇ ਨਸ਼ੇ ਵੇਚਣ ਵਾਲਿਆਂ ਦੀ ਭਾਲ ਜਾਰੀ ਹੈ।

ਇਸ ਤਰ੍ਹਾਂ ਹੀ ਬੀਤੇ ਦਿਨ ਬ੍ਰੈਂਟਫੋਰਡ ਪੁਲਿਸ ਓਂਟਾਰੀੳ ਨੇ ਕੈਨੇਡੀਅਨ ਬਾਰਡਰ ਅਧਿਕਾਰੀਆਂ ਦੇ ਸਹਿਯੋਗ ਨਾਲ ਕੁਝ ਵਿਅਕਤੀਆਂ ਦੀ ਪਛਾਣ ਕੀਤੀ ਸੀ ਜੋ ਲਗਾਤਾਰ ਬ੍ਰੈਂਟਫੋਰਡ ਤੇ ਆਲੇ ਦੁਆਲੇ ਦੇ ਖੇਤਰ ਵਿਚ ਨਸ਼ਾ ਵੇਚ ਰਹੇ ਸਨ। ਕੈਨੇਡਾ ਦੇ ਵਿੰਡਸਰ ਬਾਰਡਰ 'ਤੇ ਲੰਘੀ 4 ਦਸੰਬਰ ਨੂੰ ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋਂ ਇਕ ਟਰੱਕ ਟਰੈਲਰ ਜੋ ਅਮਰੀਕਾ ਤੋਂ ਕੈਨੇਡਾ ਵਿਚ ਦਾਖਲ ਹੋਇਆ ਸੀ, ਉਸ ਦੀ ਚੈਕਿੰਗ ਦੌਰਾਨ ਉਸ ਵਿੱਚੋਂ 112 ਕਿਲੋ ਕੋਕੀਨ ਬਰਾਮਦ ਕੀਤੀ ਗਈ। ਇਹ ਟਰੱਕ ਟਰੈਲਰ ਮਿਲਟਨ (ਕੈਨੇਡਾ) ਦੀ ਇੱਕ ਕੰਪਨੀ ਨਾਲ ਸਬੰਧਤ ਹੈ।

ਇਸ ਸਬੰਧ ਵਿਚ ਪੁਲਿਸ ਨੇ ਬਰੈਂਪਟਨ (ਕੈਨੇਡਾ) ਦੇ ਵਾਸੀ ਜੁਗਰਾਜ ਪ੍ਰੀਤ ਸਿੰਘ (22) ਅਤੇ ਅਮਰਿੰਦਰ ਸਿੰਘ (22) ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਕੋਕੀਨ ਦੀ ਕੀਮਤ 12 ਮਿਲੀਅਨ ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ। ਬ੍ਰੈਂਟਫੋਰਡ ਪੁਲਿਸ ਮੁਤਾਬਕ ਇਸ ਬਰਾਮਦਗੀ ਨਾਲ ਸਬੰਧ 'ਚ ਜੁੜੇ ਹੋਏ ਕਈ ਹੋਰਨਾਂ ਵਿਅਕਤੀਆਂ ਦੀਆ ਗ੍ਰਿਫ਼ਤਾਰੀਆਂ ਵੀ ਜਲਦ ਸਾਹਮਣੇ ਆ ਸਕਦੀਆਂ ਹਨ।