ਸਿੱਖਾਂ ਨੇ ਸਾਕਾ ਨੀਲਾ ਤਾਰਾ ਦੀ 34ਵੀਂ ਵਰ੍ਹੇਗੰਢ 'ਤੇ ਕੈਲੀਫੋਰਨੀਆ 'ਚ ਕੱਢਿਆ ਮਾਰਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੈਲੀਫੋਰਨੀਆ ਦੇ ਸਿੱਖ ਭਾਈਚਾਰੇ ਨੇ 10 ਜੂਨ ਨੂੰ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ 34 ਵੀਂ ਵਰ੍ਹੇਗੰਢ ਮਨਾਉਣ ਲਈ ਮਾਰਚ ਕੀਤਾ

Sikh march

ਕੈਲੀਫੋਰਨੀਆ ਦੇ ਸਿੱਖ ਭਾਈਚਾਰੇ ਨੇ 10 ਜੂਨ ਨੂੰ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ 34 ਵੀਂ ਵਰ੍ਹੇਗੰਢ ਮਨਾਉਣ ਲਈ ਮਾਰਚ ਕੀਤਾ | ਸਿੱਖ ਭਾਈਚਾਰੇ ਵਲੋਂ ਕੱਢੇ ਗਏ ਇਸ ਮਾਰਚ ਵਿਚ ਤਕਰੀਬਨ 10,000 ਸਿੱਖਾਂ ਨੇ ਹਿੱਸਾ ਲਿਆ|
 


ਇਸ ਮਾਰਚ ਦੌਰਾਨ ਸਿੱਖ ਸੰਗਤ ਦੁਪਹਿਰ ਦੇ ਸਮੇਂ ਸਿਵਿਕ ਸੈਂਟਰ ਪਲਾਜਾ ਪਹੁੰਚ ਗਈ ਜਿਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਿਕਾਰਡ ਕੀਤੀ ਗਈ ਭਾਸ਼ਣ ਸੁਣੇ | ਇਸ ਤੋਂ ਬਾਅਦ ਹਮਲੇ ਦੇ ਚਸ਼ਮਦੀਦ ਗਵਾਹਾਂ ਨੇ ਭਾਸ਼ਣ ਦਿਤਾ ਅਤੇ ਖਾਲਿਸਤਾਨ ਪ੍ਰਤੀ ਅਪਣੇ ਵਿਚਾਰ ਪੇਸ਼ ਕੀਤੇ |

 
ਤੁਹਾਨੂੰ ਦਸ ਦੇਈਏ ਕਿ ਜੂਨ 1984 ਵਿਚ 1,50,000 ਤੋਂ ਵੀ ਵੱਧ ਭਾਰਤੀ ਫੌਜੀਆਂ ਨੇ ਭਾਰੀ ਅਸਲੇ ਅਤੇ ਟੈਂਕਾਂ ਨਾਲ ਲੈਸ ਹੋ ਦਰਬਾਰ ਸਾਹਿਬ 'ਤੇ ਹਮਲਾ ਬੋਲ ਦਿੱਤਾ ਸੀ | ਇਸੇ ਦਿਨ ਦਰਬਾਰ ਸਾਹਿਬ ਤੋਂ ਇਲਾਵਾ ਪੰਜਾਬ ਵਿਚ ਕਈ ਹੋਰ ਇਤਿਹਾਸਿਕ ਗੁਰਦੁਆਰਿਆਂ 'ਤੇ ਵੀ ਹਮਲਾ ਕੀਤਾ ਗਿਆ ਸੀ |

 ਨਵੰਬਰ 1984 ਵਿਚ ਭਾਰਤੀ ਫੌਜ ਵਲੋਂ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ| ਇਸ ਤੋਂ ਬਾਅਦ ਇਕ ਦਹਾਕਾ ਚੱਲਿਆ ਜਿਸ ਵਿਚ ਭਾਰਤ ਸਰਕਾਰ ਨੇ ਪੂਰੇ ਪੰਜਾਬ ਵਿਚ ਸਿੱਖਾਂ 'ਤੇ ਸਖ਼ਤ ਕਾਰਵਾਈ ਕੀਤੀ | ਸਿੱਖ ਮਰਦਾਂ, ਖਾਸ ਤੌਰ 'ਤੇ ਨੌਜਵਾਨਾਂ ਨੂੰ ਘੇਰ ਲਿਆ ਗਿਆ ਅਤੇ ਉਨ੍ਹਾਂ ਨੂੰ ਹੋਰ ਢੰਗਾਂ ਨਾਲ ਕਤਲ ਕੀਤਾ ਗਿਆ | 

34 ਸਾਲਾਂ ਬਾਅਦ ਅਜੇ ਤਕ ਇਸ ਕਤਲੇਆਮ ਦਾ ਇਨਸਾਫ ਲੈਣ ਲਈ ਸਿੱਖ ਭਾਈਚਾਰੇ ਦੇ ਲੋਕ ਅੰਤਰਰਾਸ਼ਟਰੀ ਪੱਧਰ 'ਤੇ ਉਪਰਾਲੇ ਕਰ ਰਹੇ ਹਨ | ਸਿੱਖ ਸਵੈ-ਨਿਰਣੇ ਦੇ ਹੱਕ ਦੀ ਭਾਲ ਕਰਦੇ ਹਨ ਤਾਂ ਕਿ ਸੰਘਰਸ਼ ਅਤੇ ਹਿੰਸਾ ਤੋਂ ਬਚਿਆ ਜਾ ਸਕੇ ਅਤੇ ਸਮੁਦਾਇ ਸ਼ਾਂਤੀ ਦੇ ਨਾਲ  ਰਹਿਣ ਦੇ ਯੋਗ ਹੋ ਸਕਦੇ ਹਨ |