ਇਟਲੀ ’ਚ ਪੰਜਾਬੀ ਨੌਜਵਾਨ ਦੀ ਛੱਤ ਤੋਂ ਡਿੱਗਣ ਕਾਰਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਲਾਕੇ ਵਿਚ ਸੋਗ ਦੀ ਲਹਿਰ

Punjabi youth dies after falling from roof in Italy

 

ਸ਼ਾਹਕੋਟ (ਪਪ) : ਨਜ਼ਦੀਕੀ ਪਿੰਡ ਪੂਨੀਆਂ ਦੇ ਨੌਜਵਾਨ ਬਲਜੀਤ ਸਿੰਘ ਦੀ ਇਟਲੀ ’ਚ ਕੰਮ ਦੌਰਾਨ ਛੱਤ ਤੋਂ ਹੇਠਾਂ ਡਿੱਗ ਕੇ ਮੌਤ ਹੋ ਜਾਣ ਦਾ ਦੁਖਦਾਈ ਸਮਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਮਾਸੜ ਹਰਜਿੰਦਰ ਸਿੰਘ ਸਾਬਕਾ ਪੰਚ ਪੂਨੀਆਂ ਤੇ ਹਰਦੀਪ ਸਿੰਘ ਖ਼ਾਲਸਾ ਨੇ ਦਸਿਆ ਕਿ ਬਲਜੀਤ ਸਿੰਘ ਸੋਢੀ ਪੁੱਤਰ ਅਨਮੋਲਕ ਸਿੰਘ ਵਾਸੀ ਪੂਨੀਆਂ, ਜਿਸ ਦੀ ਉਮਰ ਤਕਰੀਬਨ 36 ਸਾਲ ਸੀ, ਰੋਜ਼ ਦੀ ਤਰ੍ਹਾਂ ਸਵੇਰੇ ਕੰਮ ’ਤੇ ਗਿਆ ਸੀ।

 

 

ਉਨ੍ਹਾਂ ਦਸਿਆ ਕਿ ਉਹ ਇਕ ਸਟੋਰ ਦੀ ਛੱਤ ਮੁਰੰਮਤ ਕਰ ਰਿਹਾ ਸੀ। ਇਸ ਦੌਰਾਨ 8 ਮੀਟਰ ਉਚਾਈ ਤੋਂ ਹੇਠਾਂ ਡਿੱਗ ਗਿਆ ਤੇ ਉਸ ਦਾ ਸਿਰ ਬੁਰੀ ਤਰ੍ਹਾਂ ਫਿਸ ਗਿਆ। ਬਲਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

 

 

ਉਨ੍ਹਾਂ ਦਸਿਆ ਕਿ ਬਲਜੀਤ ਸਿੰਘ ਸੋਢੀ ਦਾ ਪਰਵਾਰ ਇਟਲੀ ’ਚ ਰਹਿੰਦਾ ਹੈ ਤੇ ਉਹ ਅਪਣੇ ਪਿੱਛੇ ਪਤਨੀ, ਇਕ ਲੜਕਾ ਤੇ ਇਕ ਲੜਕੀ ਨੂੰ ਛੱਡ ਗਿਆ। ਘਟਨਾ ਦਾ ਪਤਾ ਚਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਹੈ ਤੇ ਲੋਕ ਪਰਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਪਹੁੰਚ ਰਹੇ ਹਨ।