ਦੁਬਈ ਵਿਚ ਨਵਾਂਸ਼ਹਿਰ ਦੇ ਵਿਅਕਤੀ ਦੀ ਮੌਤ, 8 ਮਹੀਨੇ ਪਹਿਲਾਂ ਰੁਜ਼ਗਾਰ ਲਈ ਗਿਆ ਸੀ ਵਿਦੇਸ਼
ਦੋ ਬੱਚਿਆਂ ਦਾ ਪਿਓ ਸੀ ਮ੍ਰਿਤਕ
Punjabi death in Dubai Nawanshahr News in punjabi : ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਮੁਕੰਦਪੁਰ ਦੇ ਸਾਬਕਾ ਪੰਚਾਇਤ ਮੈਂਬਰ 48 ਸਾਲਾ ਜਗਤਾਰ ਸਿੰਘ ਦੀ ਦੁਬਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 8 ਮਹੀਨੇ ਪਹਿਲਾਂ ਹੀ ਜਗਤਾਰ ਰੁਜ਼ਗਾਰ ਲਈ ਦੁਬਾਈ ਗਿਆ ਸੀ।
ਮ੍ਰਿਤਕ ਦੇ ਪਿਤਾ ਬਖਸ਼ੀ ਰਾਮ ਅਤੇ ਚਾਚਾ ਓਮ ਪ੍ਰਕਾਸ਼ ਕਾਲਾ ਅਨੁਸਾਰ ਮੰਗਲਵਾਰ ਸਵੇਰੇ ਦੁਬਈ ਤੋਂ ਉਸ ਦੇ ਰਿਸ਼ਤੇਦਾਰਾਂ ਦਾ ਫ਼ੋਨ ਆਇਆ, ਜਿਸ ਤੋਂ ਉਨ੍ਹਾਂ ਨੂੰ ਜਗਤਾਰ ਦੀ ਮੌਤ ਦੀ ਸੂਚਨਾ ਦਿੱਤੀ ਗਈ। ਪਰਿਵਾਰ ਨੇ ਦੱਸਿਆ ਕਿ ਉਹ ਜਗਤਾਰ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਮੁਕੰਦਪੁਰ ਵਿੱਚ ਕਰਨਾ ਚਾਹੁੰਦੇ ਹਨ।
ਕਮਾਊ ਪੁੱਤਰ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਜਗਤਾਰ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਗਰੀਬ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਮੁਆਵਜ਼ੇ ਦੇ ਰੂਪ ਵਿੱਚ ਮਦਦ ਕਰਨੀ ਚਾਹੀਦੀ ਹੈ, ਤਾਂ ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।