ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਲੱਗੀ ਲਾਟਰੀ, ਜਿੱਤੇ 10 ਲੱਖ ਡਾਲਰ
ਉਨ੍ਹਾਂ ਆਖਿਆ ਕਿ ਜਿੱਤੀ ਗਈ ਰਕਮ ਨਾਲ ਉਹ ਆਪਣੇ ਘਰ ਨੂੰ ਕਰਜਾ ਮੁਕਤ ਕਰਨ ਨੂੰ ਪਹਿਲ ਦੇਣਗੇ।
Punjabi youth wins lottery in Canada, wins $1 million
Canada Punjabi Win Lottery: ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਾਸੀ ਜਗਮੋਹਨ ਸਿੰਘ ਢਿੱਲੋਂ ਨੇ ਲਾਟਰੀ ਦੇ 10 ਲੱਖਰ ਡਾਲਰ ਜਿੱਤੇ ਹਨ।ਤਿੰਨ ਬੱਚਿਆਂ ਦਾ ਪਿਤਾ 15 ਕੁ ਸਾਲਾਂ ਤੋਂ ਲਾਟਰੀ ਪਾ ਰਹੇ ਸਨ ਤੇ ਪਹਿਲੀ ਵਾਰ ਏਨੀ ਵੱਡੀ ਰਕਮ ਜਿੱਤਣ ਵਿਚ ਕਾਮਯਾਬ ਰਹੇ। ਉਨ੍ਹਾਂ ਨੇ ਬੀਤੀ 3 ਦਸੰਬਰ ਦੇ ਡਰਾਅ ਵਾਸਤੇ ਲਾਟਰੀ ਦੀ ਟਿਕਟ ਦੱਖਣੀ ਉਂਟਾਰੀਓ ਵਿਚ ਸਟੋਨੀ ਕਰੀਕ ਵਿਖੇ ਖ਼ਰੀਦੀ ਸੀ।
ਉਂਟਾਰੀਓ ਲਾਟਰੀ ਐਂਡ ਗੇਮਿੰਗਜ਼ ਕਮਿਸ਼ਨ ਵਲੋਂ ਉਨ੍ਹਾਂ ਨੂੰ ਰਕਮ ਦਾ ਚੈੱਕ ਸੌਂਪ ਦਿੱਤਾ ਗਿਆ ਹੈ। ਢਿੱਲੋਂ ਨੇ ਕਿਹਾ ਕਿ ਏਨੀ ਵੱਡੀ ਰਕਮ ਜਿੱਤਣ ਬਾਰੇ ਪਤਾ ਲਗਣ ਉਤੇ ਉਨ੍ਹਾਂ ਨੂੰ ਹੈਰਾਨੀ ਹੋਈ ਅਤੇ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਸੱਚ ਹੋਵੇਗਾ। ਢਿੱਲੋਂ ਮਕਾਨ ਉਸਾਰੀ ਦੇ ਕਾਰੋਬਾਰ ਵਿਚ ਹਨ ਉਨ੍ਹਾਂ ਆਖਿਆ ਕਿ ਜਿੱਤੀ ਗਈ ਰਕਮ ਨਾਲ ਉਹ ਆਪਣੇ ਘਰ ਨੂੰ ਕਰਜਾ ਮੁਕਤ ਕਰਨ ਨੂੰ ਪਹਿਲ ਦੇਣਗੇ।