ਧਰਮਪ੍ਰੀਤ ਸਿੰਘ ਕਤਲ ਮਾਮਲਾ: ਅਮਰੀਕਾ ਦੀ ਅਦਾਲਤ ਨੇ ਦੋ ਪੰਜਾਬੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਦੋ ਚਚੇਰੇ ਭਰਾਵਾਂ ਨੇ ਕੈਲੀਫੋਰਨੀਆ ਦੀ ਮਡੇਰਾ ਕਾਉਂਟੀ ਵਿਚ ਕੈਸ਼ੀਅਰ ਦਾ ਕੰਮ ਕਰਦੇ ਪੰਜਾਬੀ ਮੂਲ ਦੇ ਧਰਮਪ੍ਰੀਤ ਸਿੰਘ ਜੱਸੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

US court sentences two Punjabis to life in prison


ਨਿਊਯਾਰਕ: ਸਾਲ 2017 ਵਿਚ ਇਕ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ਵਿਚ ਅਮਰੀਕਾ ਦੀ ਅਦਾਲਤ ਨੇ ਪੰਜਾਬੀ ਮੂਲ ਦੇ ਦੋ ਭਰਾਵਾਂ- ਸਵੀਰੰਤ ਸਿੰਘ ਅਠਵਾਲ ਅਤੇ ਅੰਮ੍ਰਿਤਾਜ ਸਿੰਘ ਅਠਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ 13 ਨਵੰਬਰ 2017 ਵਿਚ ਦੋ ਚਚੇਰੇ ਭਰਾਵਾਂ ਨੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਮਡੇਰਾ ਕਾਉਂਟੀ ਵਿਚ ਕੈਸ਼ੀਅਰ ਦਾ ਕੰਮ ਕਰਦੇ ਪੰਜਾਬੀ ਮੂਲ ਦੇ ਧਰਮਪ੍ਰੀਤ ਸਿੰਘ ਜੱਸੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮਾਰਨ ਤੋਂ ਪਹਿਲਾਂ ਉਹਨਾਂ ਨੇ ਨੌਜਵਾਨ ਕੋਲੋਂ ਲੁੱਟ-ਖੋਹ ਵੀ ਕੀਤੀ।

Dharampreet Singh Jassar

ਵਕੀਲ ਦਾ ਕਹਿਣਾ ਹੈ ਕਿ ਦੋਵਾਂ ਭਰਾਵਾਂ ਨੇ ਪਹਿਲਾਂ ਗੈਸ ਸਟੇਸ਼ਨ ਨੂੰ ਲੁੱਟਿਆ ਅਤੇ ਕੈਸ਼ੀਅਰ ਧਰਮਪ੍ਰੀਤ ਜੱਸੜ ਨੂੰ ਗੋਲੀ ਮਾਰਨ ਤੋਂ ਪਹਿਲਾਂ ਨਕਦੀ ਅਤੇ ਸਿਗਰਟਾਂ ਦੇ ਡੱਬੇ ਵੀ ਚੋਰੀ ਕੀਤੇ ਸਨ।  ਸੀਸੀਟੀਵੀ ਕੈਮਰਿਆਂ ਵਿਚ ਦੇਖਿਆ ਗਿਆ ਕਿ ਧਰਮਪ੍ਰੀਤ ਆਪਣੇ ਹੱਥ ਖੜ੍ਹੇ ਕਰ ਰਿਹਾ ਸੀ ਪਰ ਇਹਨਾਂ ਭਰਾਵਾਂ ਨੇ ਲੁੱਟ ਖੋਹ ਦੇ ਬਾਅਦ ਉਸ ਨੂੰ ਗੋਲੀਆਂ ਮਾਰ ਦਿੱਤੀਆਂ।

Court

ਅਦਾਲਤ ਵਿਚ ਸੁਣਵਾਈ ਦੌਰਾਨ ਮ੍ਰਿਤਕ ਨੌਜਵਾਨ ਦਾ ਪਰਿਵਾਰ ਵੀ ਮੌਜੂਦ ਸੀ। ਧਰਮਪ੍ਰੀਤ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੇ ਅਪਣੇ ਪੁੱਤਰ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਿਆ ਸੀ। ਉਹਨਾਂ ਨੇ ਦੱਸਿਆ ਕਿ ਧਰਮਪ੍ਰੀਤ ਸਿੰਘ ਪੜ੍ਹਾਈ ਦਾ ਖ਼ਰਚਾ ਚਲਾਉਣ ਲਈ ਕੈਸ਼ੀਅਰ ਵਜੋਂ ਕੰਮ ਕਰਦਾ ਸੀ। ਧਰਮਪ੍ਰੀਤ ਸਿੰਘ ਫਗਵਾੜੇ ਦਾ ਰਹਿਣ ਵਾਲਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।