ਸਿੱਖ ਬੀਬੀ ਨੌਰੀਨ ਸਿੰਘ ਯੂ.ਐਸ. ਏਅਰ ਫ਼ੋਰਸ ਵਿਚ ਸੈਕਿੰਡ ਲੈਫ਼ਟੀਨੈਂਟ ਨਿਯੁਕਤ
ਮੈਂ ਅਪਣੇ ਪਿਤਾ ਦੀਆਂ ਕੁਰਬਾਨੀਆਂ ਸਦਕਾ ਅੱਗੇ ਵਧਣ ਯੋਗ ਹੋਈ : ਨੌਰੀਨ ਸਿੰਘ
ਵਾਸ਼ਿੰਗਟਨ, 12 ਜੁਲਾਈ : ਅਮਰੀਕਾ ਦੇ ਸੂਬੇ ਕੋਲੋਰਾਡੋ ਸਪ੍ਰਿੰਗਜ਼ ਵਿਚ ਭਾਰਤੀ-ਅਮਰੀਕੀ ਸਿੱਖ ਵਿਦਿਆਰਥਣ ਅਤੇ ਭਾਰਤੀ ਕਮਿਊਨਿਟੀ ਆਰਗੇਨਾਈਜ਼ਰ ਦੀ 26 ਸਾਲਾ ਬੀਬੀ ਨੌਰੀਨ ਸਿੰਘ ਨੂੰ ਯੂਨਾਈਟਡ ਸਟੇਟ ਏਅਰ ਫ਼ੋਰਸ ਵਿਚ ਸੈਕਿੰਡ ਲੈਫ਼ਟੀਨੈਂਟ ਵਜੋਂ ਨਿਯੁਕਤ ਕੀਤਾ ਗਿਆ । ਦੱਸਣਯੋਗ ਹੈ ਕਿ ਇਹ ਪ੍ਰਾਪਤੀ ਨੌਰੀਨ ਸਿੰਘ ਨੇ ਅਪਣੇ ਪਿਤਾ ਕਰਨਲ (ਸੇਵਾ ਮੁਕਤ) ਜੀ. ਬੀ. ਸਿੰਘ ਦੀ ਪਾਲਣਾ ਕਰਦਿਆਂ ਪ੍ਰਾਪਤ ਕੀਤੀ ਹੈ, ਜੋ ਅਮਰੀਕਾ ਵਿਚ ਇਕ ਫ਼ੌਜ ਅਧਿਕਾਰੀ ਵਜੋਂ ਸੇਵਾ ਕਰਦੇ ਰਹੇ ਹਨ।
ਨੌਰੀਨ ਸਿੰਘ ਦੇ ਪਿਤਾ ਯੂ.ਐਸ. ਫ਼ੌਜ ਦੇ ਸਰਵਉਚ ਦਰਜੇ ਦੇ ਸਿੱਖ ਅਮਰੀਕਨਾਂ ਵਿਚੋਂ ਇਕ ਹਨ ਜੋ ਕਿ ਸਰਗਰਮ ਡਿਊਟੀ ਨਿਭਾਉਂਦੇ ਹੋਏ ਅਪਣੀ ਦਸਤਾਰ ਨੂੰ ਵੀ ਯੂ.ਐਸ.ਏ ਵਿਚ ਬਣਾਈ ਰੱਖਦੇ ਹਨ। ਉਹ ਸੰਨ 1979 ਵਿਚ ਫ਼ੌਜ ਵਿਚ ਭਰਤੀ ਹੋਏ ਸਨ, ਜਿਨ੍ਹਾਂ ਨੇ ਸੱਭ ਤੋਂ ਪਹਿਲਾਂ ਸਾਲ 2016 ਵਿਚ ਏਅਰ ਫ਼ੋਰਸ ਅਧਿਕਾਰੀ ਬਣਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਉਸ ਦੇ ਪਿਤਾ ਵਲੋਂ ਸਿੱਖ ਧਰਮ ਦੇ ਵਿਸ਼ਵਾਸਾਂ ਨੂੰ ਬਰਕਰਾਰ ਰਖਦਿਆਂ ਸੇਵਾ ਕਰਨ ਦੀ ਵਿਦੇਸ਼ ਵਚਨਬੱਧਤਾ ਅਤੇ ਹਿੰਮਤ ਪ੍ਰਗਟਾਈ ਸੀ ਜਿਸ ਤੋਂ ਪ੍ਰੇਰਿਤ ਹੋ ਕੇ ਨੌਰੀਨ ਸਿੰਘ ਇਸ ਮੁਕਾਮ ’ਤੇ ਪੁੱਜੀ ਹੈ।
ਨੌਰੀਨ ਸਿੰਘ ਦਾ ਕਹਿਣਾ ਹੈ,‘‘ਭਾਵੇਂ ਮੇਰੇ ਪਿਤਾ ਨਾਲੋਂ ਮੇਰੇ ਬਿਲਕੁਲ ਵਖਰੇ ਸੰਘਰਸ਼ ਸਨ, ਪਰ ਮੈਂ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਗੇ ਵੱਧਣ ਯੋਗ ਹੋਈ ਹਾਂ। ਮੈਂ ਉਮੀਦ ਕਰਦੀ ਹਾਂ ਕਿ ਇਕ ਨੇਤਾ ਹੋਣ ਦੇ ਨਾਤੇ, ਮੈਂ ਦੂਜਿਆਂ ਲਈ ਜਨਤਕ ਸੇਵਾ ਵਿਚ ਮੌਜੂਦ ਮੌਕਿਆਂ ਬਾਰੇ ਉਹੀ ਕਰਨਾ ਜਾਰੀ ਰੱਖ ਸਕਦੀ ਹਾਂ।’’ ਨੌਰੀਨ ਨੇ ਅਲਾਬਮਾ ਦੇ ਯੂ.ਐਸ ਅਫ਼ਸਰ ਟ੍ਰੇਨਿੰਗ ਸਕੂਲ ਵਿਚ ਵੀ ਸਿਖਲਾਈ ਪ੍ਰਾਪਤ ਕਰਨ ਤੋਂ ਪਹਿਲਾਂ ਵਿਭਾਗ ਨੇ ਉਸ ਨੂੰ ਅਪਣੀ ਭਰਤੀ ਦੀ ਸ਼ੁਰੂਆਤੀ ਕਰਨ ਦੀ ਰਸਮੀ ਸਹੁੰ ਵੀ ਚੁਕਾਈ ਹੈ।
ਸਿੱਖਜ਼ ਆਫ਼ ਅਮਰੀਕਾ ਨੇ ਕਿਹਾ ਕਿ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਅਮਰੀਕਾ ਵਿਚ ਆ ਕੇ ਸਹੀ ਪ੍ਰੋਫ਼ੈਸ਼ਨ ਦੀ ਚੋਣ ਕਰਨ ਲੱਗ ਪਈ ਹੈ ਜਿਸ ਲਈ ਅਸੀਂ ਲੰਬੇ ਸਮੇਂ ਤੋਂ ਬੱਚਿਆਂ ਨੂੰ ਜਾਗਰੂਕ ਕਰ ਰਹੇ ਸੀ। (ਏਜੰਸੀ)