ਕੈਨੇਡਾ 'ਚ ਧਮਾਕੇ ਵਿਚ ਪੰਜਾਬ ਦੇ ਇਕ ਵਿਅਕਤੀ ਦੀ ਮੌਤ
ਪੰਜਾਬ ਦੇ ਸ਼ਹਿਰ ਨਾਭਾ ਦੇ ਜਸਮੇਲ ਸਿੰਘ, ਜੋ ਕਿ ਕੈਨੇਡਾ ਦੇ ਅਬੋਟਸਫੋਰਡ 'ਚ ਰਹਿ ਰਹੇ ਹਨ
ਅਬੋਟਸਫੋਰਡ, ਪੰਜਾਬ ਦੇ ਸ਼ਹਿਰ ਨਾਭਾ ਦੇ ਜਸਮੇਲ ਸਿੰਘ, ਜੋ ਕਿ ਕੈਨੇਡਾ ਦੇ ਅਬੋਟਸਫੋਰਡ 'ਚ ਰਹਿ ਰਹੇ ਹਨ, ਵੀਰਵਾਰ ਸ਼ਾਮ ਨੂੰ ਆਪਣੇ ਘਰ 'ਚ ਇਕ ਵੱਡੇ ਧਮਾਕੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਪਰਿਵਾਰ 30 ਸਾਲ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ ਅਤੇ 18 ਅਗਸਤ ਨੂੰ ਜਸਮੇਲ ਸਿੰਘ ਦੀ ਛੋਟੀ ਬੇਟੀ ਦਾ ਵਿਆਹ ਸੀ। ਜਿਸ ਦੀਆਂ ਤਿਆਰੀਆਂ ਵਿਚ ਸਾਰਾ ਪਰਿਵਾਰ ਖੁਸ਼ੀਆਂ ਤੇ ਚਾਵਾਂ ਨਾਲ ਲੱਗਿਆ ਹੋਇਆ ਸੀ। ਦੱਸਣਯੋਗ ਹੈ ਕਿ ਜਸਮੇਲ ਸਿੰਘ ਸਥਾਨਕ ਮਿਊਂਸੀਪਲ ਕੌਂਸਲਰ 'ਬਬੂ ਖੋਰਾ' ਦੇ ਰਿਸ਼ੇਤ ਵਿਚ ਸਹੁਰੇ ਲਗਦੇ ਸਨ।
ਬੰਬ ਧਮਾਕੇ ਵਿਚ ਘਰ ਵਿਚ ਮੌਜੂਦ ਛੇ ਹੋਰ ਵੱਡੇ ਅਤੇ ਦੋ ਬੱਚੇ ਸਨ ਜੋ ਕਿ ਸੁਰੱਖਿਅਤ ਬਾਹਰ ਨਿਕਲ ਗਏ। ਖੋਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸੇ ਵਾਲੇ ਦਿਨ ਪਰਿਵਾਰ ਨੇ ਇਕ ਧਾਰਮਿਕ ਸਮਾਰੋਹ ਆਯੋਜਿਤ ਕੀਤਾ ਹੋਏ ਸੀ ਅਤੇ ਉਹ ਪੂਰਾ ਹੋਣ ਤੋਂ ਬਾਅਦ ਜਦੋਂ ਧਮਾਕਾ ਹੋਇਆ ਤਾਂ ਜਸਮੇਲ ਸਿੰਘ ਗੈਰਾਜ ਵਿਚ ਸਨ। ਮੀਡੀਆ ਰਿਪੋਰਟਾਂ ਅਨੁਸਾਰ ਬਚਾਅ ਦਲ ਦੀਆਂ ਟੀਮਾਂ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ। ਦੱਸ ਦਈਏ ਕਿ ਧਮਾਕੇ ਪਿੱਛੇ ਕਾਰਨਾਂ ਦਾ ਹਲੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਉਨ੍ਹਾਂ ਦੀ ਜਾਂਚ ਜਾਰੀ ਹੈ।
ਖੋਰਾ ਨੇ ਇਹ ਵੀ ਕਿਹਾ ਕਿ ਲੜਕੀ ਨੂੰ ਵਿਆਹ ਵਿਚ ਪੇਸ਼ ਕੀਤੇ ਜਾਣ ਵਾਲੇ ਤੋਹਫ਼ੇ ਅਤੇ ਹੋਰ ਚੀਜ਼ਾਂ, ਗਹਿਣਿਆਂ ਦਾ ਵੀ ਨੁਕਸਾਨ ਹੋਇਆ ਹੈ। ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਘਟਨਾ ਸਿਲੰਡਰ ਫਟਣ ਕਾਰਨ ਹੋਇਆ। ਧਮਾਕਾ ਉਸ ਜਗ੍ਹਾ ਤੇ ਹੋਇਆ ਜਿਥੇ ਮਠਿਆਈਆਂ ਵਗੈਰਾ ਤਿਆਰ ਕੀਤੀਆਂ ਜਾ ਰਹੀਆਂ ਸਨ। ਜਸਮੇਲ ਸਿੰਘ ਦੀ ਵੱਡੀ ਬੇਟੀ ਕਿਰਨਦੀਪ ਕੌਰ ਨੇ ਕੈਨੇਡਾ ਅਤੇ ਭਾਰਤ ਦੀਆਂ ਦੋਵਾਂ ਸਰਕਾਰਾਂ ਨੂੰ ਵੀਜ਼ਾ ਵਧਾਉਣ ਲਈ ਬੇਨਤੀ ਕੀਤੀ ਹੈ ਤਾਂ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਆਪਣੇ ਪਿਤਾ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋ ਸਕੇ।