Barnala News: ਬਰਨਾਲਾ ਦੀ ਧੀ ਨੇ ਗੱਡੇ ਝੰਡੇ, ਇਟਲੀ ਵਿੱਚ ਇਕਨੋਮਿਕਸ ਮਾਰਕੀਟਿੰਗ ਦੀ ਡਿਗਰੀ ਵਿਚ ਹਾਸਲ ਕੀਤੇ 96% ਨੰਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪ੍ਰਵਾਰ ਨੂੰ ਧੀ ਦੀ ਪ੍ਰਾਪਤੀ 'ਤੇ ਮਾਣ

Barnala's Komalpreet Kaur Khaira Italy News

Barnala's Komalpreet Kaur Khaira Italy News: ਪੂਰੀ ਦੁਨੀਆ ਵਿੱਚ ਪੰਜਾਬੀਆ ਨੇ ਮਿਹਨਤ ਨਾਲ ਕਾਮਯਾਬੀ ਦੇ ਝੰਡੇ ਗੱਡੇ ਹਨ, ਪੰਜਾਬ ਵਿਦਿਆਰਥੀਆਂ ਨੇ ਵਿੱਦਿਆ ਵਿਚ ਵੀ ਨਾਮ ਚਮਕਾਇਆ ਹੈ। ਇਟਲੀ ਵਿੱਚ ਵੀ ਪੰਜਾਬੀ ਬੱਚੇ ਜਿਸ ਤਰਾਂ ਚੰਗੇ ਅੰਕ ਪ੍ਰਾਪਤ ਕਰਕੇ ਵਿੱਦਿਅਕ ਖੇਤਰ ਵਿੱਚ ਰਿਕਾਰਡ ਪ੍ਰਾਪਤ ਕਰ ਰਹੇ ਹਨ, ਉਸ ਤੋਂ ਗੋਰੇ ਵੀ ਹੈਰਾਨ ਹਨ।  ਅਜਿਹਾ ਹੀ ਇੱਕ ਝੰਡਾ ਗੱਡਿਆ ਹੈ, ਬਰਨਾਲਾ ਜ਼ਿਲੇ ਨਾਲ ਸੰਬੰਧਿਤ ਪੰਜਾਬ ਦੀ ਧੀ ਕੋਮਲਪ੍ਰੀਤ ਕੌਰ ਖਹਿਰਾ ਨੇ, ਜਿਸ ਨੇ ਇਕਨੋਮਿਕਸ ਮਾਰਕੀਟਿੰਗ ਦੀ ਡਿਗਰੀ 96% ਨੰਬਰ ਨਾਲ ਹਾਸਲ ਕੀਤੀ ਹੈ।

ਜਾਣਕਾਰੀ ਸਾਂਝੀ ਕਰਦੇ ਹੋਏ ਲੜਕੀ ਦੇ ਚਾਚਾ ਭੁਪਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸਾਡੀ ਧੀ ਕੋਮਲਪ੍ਰੀਤ ਕੌਰ ਖਹਿਰਾ 22 ਸਾਲ, ਨੇ ਇਕਨੋਮਿਕਸ ਮਾਰਕੀਟਿੰਗ ਦੀ ਡਿਗਰੀ 96% ਨੰਬਰ ਨਾਲ ਹਾਸਲ ਕਰਕੇ ਪਿੰਡ ਸੰਘੇੜਾ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਓਹਨਾਂ ਦੱਸਿਆ ਕਿ ਉਸ ਦਾ ਭਰਾ ਰਾਜਵਿੰਦਰ ਸਿੰਘ ਮਾਨਤੋਵਾ ਜ਼ਿਲ੍ਹੇ ਵਿੱਚ ਲੱਗਭਗ 25 ਸਾਲ ਤੋਂ ਰਹਿ ਰਿਹਾ ਹੈ ਅਤੇ ਬੇਟੀ ਦਾ ਜਨਮ ਇਟਲੀ ਵਿੱਚ ਹੋਣ ਕਰਕੇ ਮੁੱਢਲੀ ਪੜਾਈ ਉਥੇ ਹੀ ਹੋਈ ਹੈ।

ਇਸ ਮੌਕੇ ਮਾਤਾ-ਪਿਤਾ ਵੱਲੋਂ ਆਪਣੀ ਲਾਡਲੀ ਧੀ ਦੀ ਵੱਡੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਹੋਏ ਖੁਸ਼ੀ ਜਾਹਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਚਪਨ ਤੋਂ ਹੀ ਉਹਨਾਂ ਦੀ ਬੇਟੀ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ, ਉਸ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਇਟਲੀ ਵਿੱਚ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ । ਕੋਮਲਪ੍ਰੀਤ ਅਤੇ ਪਰਿਵਾਰ ਨੂੰ ਇਟਾਲੀਅਨ,ਪੰਜਾਬੀ ਭਾਈਚਾਰਾ,ਰਿਸ਼ਤੇਦਾਰ ਸਕੇ ਸਬੰਧੀ,ਰਾਜਨੀਤਿਕ  ਅਤੇ ਧਾਰਮਿਕ ਆਗੂਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਮਿਲਾਨ ਦੀ ਦਲਜੀਤ ਮੱਕੜ ਦੀ ਰਿਪੋਰਟ