Punjab ਦੀ Gurpreet Kaur ਬਣੀ ਵਾਸ਼ਿੰਗਟਨ ’ਚ ਲੀਗਲ ਐਡਵਾਈਜ਼ਰ ਅਫ਼ਸਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕਪੂਰਥਲਾ ਨਾਲ ਸਬੰਧ ਰੱਖਦੀ ਹੈ ਗੁਰਪ੍ਰੀਤ ਕੌਰ 

Gurpreet Kaur From Punjab Becomes Legal Advisor Officer in Washington Latest News in Punjab

Gurpreet Kaur From Punjab Becomes Legal Advisor Officer in Washington Latest News in Punjab ਪੰਜਾਬ ਦੀ ਇਕ ਹੋਰ ਧੀ ਨੇ ਅਮਰੀਕਾ ’ਚ ਲੀਗਲ ਐਡਵਾਈਜ਼ਰ ਬਣ ਕੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। 

ਕਪੂਰਥਲਾ ਦੇ ਪਿੰਡ ਮੰਡੇਰ ਬੇਟ ਦੇ ਬਲਕਾਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਲੜਕੀ ਐਡਵੋਕੇਟ ਗੁਰਪ੍ਰੀਤ ਕੌਰ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀ.ਸੀ. ’ਚ ਯੂ.ਐਸ.ਏ. ਅਟਾਰਨੀ ਕੈਂਡੀਡੇਟ-2025 ਜੂਨੀਅਰ ਲੀਗਲ ਐਡਵਾਈਜ਼ਰ ਐਂਡ ਲੀਗਲ ਐਡਮਨਿਸਟ੍ਰੇਟਿਵ ਅਫ਼ਸਰ ਹਿਊਮਨ ਰਾਈਟਸ ਚੁਣੀ ਗਈ ਹੈ। 

ਬਲਕਾਰ ਸਿੰਘ ਨੇ ਦੱਸਿਆ ਕਿ 29 ਸਾਲਾ ਗੁਰਪ੍ਰੀਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਲ.ਐਲ.ਬੀ. ਕਰ ਕੇ ਮਾਸਟਰ ਇਨ ਪੁਲਿਸ ਐਡਮਨਿਸਟ੍ਰੇਟਿਵ ਅਤੇ ਮਾਸਟਰ ਇਨ ਕਰਿਮਨਾਲੋਜੀ ’ਚ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੇ ਪੰਜਾਬ ਦੇ ਰਾਜਪਾਲ ਵਲੋਂ ਗੋਲਡ ਮੈਡਲ ਹਾਸਲ ਕੀਤਾ ਹੋਇਆ ਹੈ।