ਸਿਡਨੀ ਵਿਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤ ਵਿਚ ਮੌਤ
ਨਕੋਦਰ ਦੇ ਪਿੰਡ ਬੁਲੰਦਾ ਨਾਲ ਸੀ ਸਬੰਧਿਤ
Punjabi youth kulwinder singh dies in Sydney
Punjabi youth kulwinder singh dies in Sydney: ਆਸਟਰੇਲੀਆ ਤੋਂ ਦੁਖ਼ਦਾਈ ਖਬਰ ਸਾਹਮਣੇ ਆਈ ਹੈ। ਇਥੇ ਸਿਡਨੀ ਵਿਚ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਬਲੈਕਟਾਊਨ ਬਲਾਕ ਵਿਚ ਰਹਿੰਦਾ ਸੀ। ਨੌਜਵਾਨ ਦੀ ਪਛਾਣ ਕੁਲਵਿੰਦਰ ਸਿੰਘ ਵਜੋਂ ਹੋਈ ਹੈ।
ਨੌਜਵਾਨ ਕੁਲਵਿੰਦਰ ਸਿੰਘ ਪਿੰਡ ਬੁਲੰਦਾ ਤਹਿਸੀਲ ਨਕੋਦਰ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਨੌਜਵਾਨ ਰਾਤ ਨੂੰ ਘਰ ਵਿਚ ਸੁੱਤਾ ਸੀ ਜਦੋਂ ਸਵੇਰ ਨੂੰ ਕਾਫ਼ੀ ਦੇਰ ਤੱਕ ਉਹ ਉੱਠਿਆ ਨਾ ਤਾਂ ਦੋਸਤਾਂ ਨੇ ਉਸ ਨੂੰ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਉਸ ਦੇ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।