ਵਿਦੇਸ਼ਾਂ ਵਿਚ ਪੰਜਾਬੀਆਂ ਦੀ ਧੱਕ, ਕਾਰੋਬਾਰ ਤੋਂ ਲੈ ਕੇ ਸਿਆਸਤ ਤੱਕ ਮਾਰੀਆਂ ਮੱਲਾਂ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

- ਸਿੱਖਾਂ ਦੀ ਅਗਵਾਈ ਵਾਲੀ ਐੱਨਡੀਪੀ ਦੇ ਸਹਿਯੋਗ ਨਾਲ ਚੱਲ ਰਹੀ ਹੈ ਟਰੂਡੋ ਸਰਕਾਰ 

Punjabis in abroad, from business to politics

ਜਲੰਧਰ - ਕਹਿੰਦੇ ਨੇ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਉੱਥੋਂ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਪੰਜਾਬੀ ਆਪਣੀ ਕਾਬਲੀਅਤ ਦੇ ਬਲਬੂਤੇ 'ਤੇ ਵਿਦੇਸ਼ਾਂ ਵਿਚ ਵੱਡਾ ਮੁਕਾਮ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ। ਸਿਆਸਤ ਤੋਂ ਲੈ ਕੇ ਵਪਾਰ ਦੇ ਖੇਤਰ ਵਿਚ ਪੰਜਾਬੀਆਂ ਦਾ ਚੰਗਾ ਪ੍ਰਭਾਵ ਹੈ। ਕੈਨੇਡਾ, ਯੂਕੇ ਅਤੇ ਅਮਰੀਕਾ ਵਿਚ ਹਰ ਥਾਂ ਪੰਜਾਬੀ ਹਨ। ਇਨ੍ਹਾਂ ਮੁਲਕਾਂ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਪੰਜਾਬ ਮੂਲ ਦੇ ਲੋਕ ਅਹਿਮ ਭੂਮਿਕਾ ਨਿਭਾ ਰਹੇ ਹਨ। ਭਾਰਤ ਤੋਂ ਵਿਦੇਸ਼ਾਂ ਵਿਚ ਪੜ੍ਹਣ ਵਾਲੇ ਬੱਚਿਆਂ ਵਿਚ ਸਭ ਤੋਂ ਵੱਧ ਪੰਜਾਬੀ ਨੌਜਵਾਨ ਹਨ। ਉਨ੍ਹਾਂ ਦੇ ਵਿਦੇਸ਼ ਜਾਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਹੁਣ ਪੰਜਾਬ ਮੂਲ ਦੇ ਲੋਕ ਉਥੋਂ ਦੀ ਰਾਜਨੀਤੀ ਅਤੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਹਨ।  

ਅਜਿਹੇ 'ਚ ਨੌਜਵਾਨ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਵਾਂਗ ਉੱਥੇ ਜਾ ਕੇ ਸਫ਼ਲਤਾ ਹਾਸਲ ਕਰਨਾ ਚਾਹੁੰਦੇ ਹਨ। ਕੈਨੇਡਾ ਵਿਚ ਹਰ ਸਾਲ ਇੱਕ ਲੱਖ ਤੋਂ ਵੱਧ ਨੌਜਵਾਨ ਪੜ੍ਹਾਈ ਲਈ ਜਾ ਰਹੇ ਹਨ। ਹਰ ਵਿਦਿਆਰਥੀ ਦੇ ਉੱਥੇ ਜਾਣ ਤੋਂ ਪਹਿਲਾਂ ਕੈਨੇਡਾ ਵਿਚ 10,000 ਡਾਲਰ ਇੱਕ ਬੈਂਕ ਰਿਜ਼ਰਵ ਵਿਚ ਰੱਖਣੇ ਪੈਂਦੇ ਹਨ, ਜੋ ਵਿਦਿਆਰਥੀ ਨੂੰ ਇੱਕ ਸਾਲ ਦੇ ਅੰਦਰ-ਅੰਦਰ ਬਿਨਾਂ ਵਿਆਜ ਦੇ ਹੌਲੀ ਹੌਲੀ ਖਰਚ ਕਰਨ ਲਈ ਦਿੱਤੇ ਜਾਂਦੇ ਹਨ।

ਇਸ ਨਜ਼ਰੀਏ ਤੋਂ ਪੰਜਾਬ ਦੇ ਲੱਖਾਂ ਡਾਲਰ ਕੈਨੇਡੀਅਨ ਬੈਂਕਾਂ ਵਿਚ ਜਮ੍ਹਾਂ ਹਨ, ਜਿਸ ਕਾਰਨ ਉਹ ਉੱਥੋਂ ਦੀ ਆਰਥਿਕਤਾ ਵਿਚ ਵੀ ਆਪਣਾ ਯੋਗਦਾਨ ਪਾ ਰਹੇ ਹਨ।
ਇਸੇ ਤਰ੍ਹਾਂ ਹਰ ਸਾਲ ਕਾਲਜ ਵਿਚ ਪੜ੍ਹਦਾ ਵਿਦਿਆਰਥੀ ਔਸਤਨ 15 ਲੱਖ ਰੁਪਏ ਫੀਸ ਅਦਾ ਕਰਦਾ ਹੈ। ਇਸ ਕਾਰਨ ਕੈਨੇਡਾ ਦੀ ਆਰਥਿਕਤਾ ਮਜ਼ਬੂਤ ਹੋ ਰਹੀ ਹੈ। 

- ਪੰਜਾਬੀ ਮਿਹਨਤ ਅਤੇ ਮਦਦ ਕਰਨ ਲਈ ਅੱਗੇ 
ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਅਪਣੀ ਮਿਹਨਤ ਅਤੇ ਮਦਦ ਕਰਨ ਵਾਲੇ ਵਪਾਰ ਦੇ ਕਾਰਨ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਭਾਰਤ ਤੋਂ ਗਏ ਪੰਜਾਬੀਆਂ ਨੇ ਉੱਥੇ ਸ਼ੁਰੂਆਤ ਦੇ ਤੌਰ 'ਤੇ ਖਤਾਂ ਵਿਚ ਕੰਮ ਕਰਨ ਤੋਂ ਇਲਾਵਾ ਰੇਲਵੇ ਲਾਈਨ ਵਿਛਾਉਣ ਵਾਲੇ ਮਜ਼ਦੂਰਾਂ ਦੇ ਤੌਰ 'ਤੇ ਵੀ ਕੰਮ ਕੀਤਾ।  ਇਸ ਤੋਂ ਬਾਅਦ ਛੇਤੀ ਹੀ ਉਹਨਾਂ ਦੇ ਕੰਮ ਨੂੰ ਚੀਨੀ ਤੇ ਜਪਾਨੀ ਲੋਕਾਂ ਦੇ ਬਦਲੇ ਜ਼ਿਆਦਾ ਪਸੰਦ ਕੀਤਾ ਜਾਣ ਲੱਗਾ। 

ਕੈਨੇਡਾ ਵਿਚ ਜ਼ਿਆਦਾਤਰ ਟਰਾਂਸਪੋਰਟ ਦਾ ਕੰਮ ਸਿੱਖ ਨੌਜਵਾਨਾਂ ਦੇ ਹੱਥ ਵਿਚ ਹੈ। ਕਈ ਵਾਰ ਜਦੋਂ ਜ਼ਰੂਰਤ ਪੈਂਦੀ ਹੈ ਤਾਂ ਗੁਰਦੁਆਰਿਆਂ ਤੋਂ ਵੀ ਖਾਣਏ ਦੀ ਮਦਦ ਕੀਤੀ ਜਾਂਦੀ ਹੈ। ਹਰ ਸਾਲ ਵੱਡੀ ਗਿਣਤੀ ਵਿਚ ਖੂਨ ਦਾਨ ਕੈਂਪ ਵੀ ਲਗਾਏ ਜਾਂਦੇ ਹਨ। ਪੰਜਾਬੀਆਂ ਦੇ ਇਹਨਾਂ ਮਦਦਗਾਰ ਕੰਮਾਂ ਦਾ ਉੱਥੋਂ ਦੇ ਲੋਕਾਂ 'ਤੇ ਕਾਫ਼ੀ ਪ੍ਰਭਾਵ ਹੈ। 

- ਸਿੱਖਾਂ ਦੀ ਅਗਵਾਈ ਵਾਲੀ ਐੱਨਡੀਪੀ ਦੇ ਸਹਿਯੋਗ ਨਾਲ ਚੱਲ ਰਹੀ ਹੈ ਟਰੂਡੋ ਸਰਕਾਰ 
ਕੈਨੇਡਾ ਵਿਚ ਪੰਜਾਬੀ ਮੂਲ ਦੇ ਲੋਕਾਂ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਸਿੱਖ ਅਗਵਾਈ ਵਾਲੀ ਐੱਨਡੀਪੀ ਦੇ ਸਹਿਯੋਗ ਨਾਲ ਚੱਲ ਰਹੀ ਹੈ। ਕੁੱਝ ਸਮਾਂ ਪਹਿਲਾਂ ਪੰਜਾਬ ਮੂਲ ਦੇ ਜਗਮੀਤ ਸਿੰਘ ਨੂੰ ਇਸ ਦਾ ਨੇਤਾ ਚੁਣਿਆ ਗਿਆ ਇਸ ਸਮੇਂ ਇਸ ਪਾਰਟੀ ਕੋਲ 25 ਸੀਟਾਂ ਹਨ। ਜਗਮੀਤ ਸਿੰਘ ਦੇ ਆਉਣ ਤੋਂ ਬਾਅਦ ਪਾਰਟੀ ਦਾ ਪ੍ਰਭਾਵ ਬਹੁਤ ਜ਼ਿਆਦਾ ਵਧ ਗਿਆ। 

ਇਸ ਤੋਂ ਇਲਾਵਾ ਕੈਨੇਡਾ ਵਿਚ ਸਾਂਸਦ ਰੂਬੀ ਸਹੋਤਾ ਅਤੇ ਅਜੂ ਢਿਲੋਂ, ਕਰਨਲ ਹਰਜੀਤ ਸਿੰਘ ਤੀਜੀ ਵਾਰ ਚੁਣ ਕੇ ਸੰਸਦ ਵਿਚ ਪਹੁੰਚੇ ਹਨ। ਸੁੱਖ ਧਾਲੀਵਾਲ ਪੰਜਵੀਂ ਵਾਰ ਸੰਸਦ ਵਿਚ ਪਹੁੰਚੇ ਹਨ। ਸੋਨੀਆ ਸਿੱਧੂ, ਕਮਲ ਖਹਿਰਾ, ਬਰਦੀਸ਼ ਚੱਘਰ, ਅਨੀਤਾ ਆਨੰਦ, ਜਗਜੀਤ ਸਿੰਘ ਮਨਿੰਦਰ ਸਿੱਧੂ, ਰਣਦੀਪ ਸਹਾਇ, ਪਰਮ ਧਾਲੀਵਾਲ, ਜਾਰਜ ਚਾਹਲ, ਜਸਰਾਜ ਹੱਲਣ, ਟਿਮ ਫੱਲ ਦਾ ਨਾਮ ਵੀ ਵੱਡਾ ਹੈ। ਸੰਸਦ ਅਤੇ ਵਿਧਾਨ ਸਭਾ ਵਿਚ ਕਈ ਸਿੱਖ ਹਨ। ਹਰਜੀਤ ਸਿੰਘ ਸੱਜਣ ਉੱਥੇ ਰੱਖਿਆ ਮੰਤਰੀ ਵੀ ਰਹਿ ਚੁੱਕੇ ਹਨ। 

- ਗੱਲ ਇਂਗਲੈਂਡ ਦੀ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਪਰਿਵਾਰ ਮੂਲ ਰੂਪ ਨਾਲ ਪੰਜਾਬੀ ਹੈ। ਉਹਨਾਂ ਦੇ ਦਾਦਾ-ਦਾਦੀ ਪੰਜਾਬ ਦੇ ਰਹਿਣ ਵਾਲੇ ਹਨ। 1960 ਵਿਚ ਉਹ ਅਪਣੇ ਬੱਚਿਆਂ ਦੇ ਨਾਲ ਪੂਰਬੀ ਅਫਰੀਕਾ ਚਲੇ ਗਏ ਸੀ। ਬਾਅਦ ਵਿਚ ਇੱਥੋਂ ਹੀ ਉਹਨਾਂ ਦਾ ਪਰਿਵਾਰ ਇੰਗਲੈਂਡ ਸ਼ਿਫਟ ਹੋ ਗਿਆ ਸੀ। 
ਯੂਕੇ ਵਿਚ ਸਾਂਸਦ ਵਰਿੰਦਰ ਸ਼ਰਮਾ, ਪ੍ਰੀਤ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਜਲੰਧਰ ਤੋਂ ਹਨ। ਤਨਮਨਜੀਤ ਢੇਸੀ ਪਹਿਲੇ ਦਸਤਾਰਧਾਰੀ ਸਾਂਸਦ ਹਨ। ਯੂਕੇ ਨੇ ਹਾਲ ਹੀ ਵਿਚ ਪੰਜਾਬੀ ਮੂਲ ਦੇ ਵਿਦਿਆਰਥੀਆਂ ਲਈ ਵੀ ਦਰਵਾਜੇ ਖੋਲ੍ਹੇ ਹਨ। ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਸਾਥੀ ਵੀ ਨਾਲ ਜਾ ਸਕਦੇ ਹਨ। 

- ਜਲੰਧਰ ਦੇ ਦਰਜੀ ਕੈਨੇਡਾ ਵਿਚ ਬਣੇ ਵੱਡਾ ਕਾਰੋਬਾਰੀ
ਪੰਜਾਬ ਦੇ ਜਲੰਧਰ ਵਿਚ ਕੇਪੀ ਦਰਜੀ ਦੇ ਨਾਮ ਨਾਲ ਮਸ਼ਹੂਰ ਰਹੇ ਜਸਵੰਤ ਦਾਸ ਨੇ ਕੈਨੇਡਾ ਵਿਚ ਅਪਣੀ ਮਿਹਨਤ ਨਾਲ ਵੱਡੀ ਬੁਲੰਦੀ ਨੂੰ ਹਾਸਲ ਕੀਤਾ ਹੈ। 
ਉਹ ਦਾਸ ਗਰੁੱਪ ਦੇ ਜਸਵੰਤ ਦਾਸ ਹੋਟਲ, ਬੈਂਕਕੇਟ ਹਾਲ, ਸਟੱਡ ਕੰਪਨੀ ਆਦਿ ਸਮੇਤ ਕਈ ਕਮਰਸ਼ੀਅਲ ਇਮਾਰਤਾਂ ਦੇ ਮਾਲਕ ਹਨ। ਟੋਰੰਟੋ ਦੇ ਡਾਊਨਟਾਊਂਨ ਵਿਚ ਉਹਨਾਂ ਨੇ ਟੈਲੀਟਾਈਮ ਸ਼ੁਰੂ ਕੀਤਾ ਅਤੇ ਇਸ ਨੂੰ ਸਫ਼ਲ ਬਣਾਇਆ। ਇਸ ਤੋਂ ਬਾਅਦ ਉਹ ਰਿਅਲ ਅਸਟੇਟ ਕਾਰੋਬਾਰ ਵਿਚ ਉੱਤਰੇ ਅਤੇ ਬਾਅਦ ਵਿਚ ਉਹ ਹੋਟਲ ਇੰਡਸਟਰੀ ਵਿਚ ਚਲੇ ਗਏ। ਜਸਵੰਤ ਦਾਸ ਨੇ ਸਟੱਡ ਕੰਪਨੀ ਨੂੰ ਤਿਆਰ ਕੀਤਾ ਅਤੇ ਇਕ ਅੰਤਰਰਾਸ਼ਟਰੀ ਪੱਧਰ ਦੀ ਇੰਡਸਟਰੀ ਕੈਨੇਡਾ ਵਿਚ ਸਥਾਪਿਤ ਕੀਤੀ। 

- ਹਰ ਖੇਤਰ ਵਿਚ ਪੰਜਾਬੀਆਂ ਦੀ ਧੱਕ 
ਕੈਨੇਡਾ ਦੇ ਮਸ਼ਹੂਰ ਕਾਰੋਬਾਰੀ ਦਾਸ ਗਰੁੱਪ ਦੇ ਮਾਲਕ ਜਸਵੰਤ ਦਾਸ, ਮਸ਼ਹੂਰ ਕਾਰੋਬਾਰੀ ਸਵੀਟ ਸਮੋਸਾ ਫੈਕਟਰੀ ਦੇ ਮਾਲਕ ਹਰਪਾਲ ਸਿੰਘ, ਐਡਵੋਕੇਟ ਰਮੇਸ਼ ਸੰਘਾ ਅਤੇ ਵੈਨਕੂਵਰ ਸਥਿਤ ਇਕ ਵੱਡੀ ਕੰਪਨੀ ਦੇ ਮਾਲਕ ਬਹਾਦਰ ਸਿੰਘ ਇਹ ਨਾਮ ਕੁੱਝ ਵੱਡੇ ਹਨ।  ਜਿਨ੍ਹਾਂ ਨੇ ਕਾਫੀ ਪ੍ਰਭਾਵ ਪਾਇਆ। ਹਰਜੋਤ ਓਬਰਾਏ, ਸੰਦੀਪ ਸਿੰਘ ਬਰਾੜ, ਸ਼ੀਨਾ ਅਲੰਗਰ ਉੱਥੋਂ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਹਨ।

ਬਲਜੀਤ ਸਿੰਘ ਚੱਢਾ,  ਹਰਬੰਸ ਸਿੰਘ ਦੋਮਣ, ਜਸਪਾਲ ਅਟਵਾਲ ਅਤੇ ਭਾਟੀਆ ਨੂੰ ਇੱਕ ਵੱਡੇ ਉਦਯੋਗਪਤੀ ਅਤੇ ਵਪਾਰੀ ਵਜੋਂ ਜਾਣਿਆ ਜਾਂਦਾ ਹੈ। ਵਿਕਾਸ ਖੰਨਾ ਇੱਕ ਮਸ਼ਹੂਰ ਰੈਸਟੋਰੈਂਟ ਦਾ ਮਾਲਕ ਹੈ, ਜਦੋਂ ਕਿ ਮਨਜੀਤ ਸਿੰਘ ਇੱਕ ਟੀਵੀ ਅਦਾਕਾਰ ਹੈ ਅਤੇ ਰੂਪਨੀ ਸਿੰਘ ਇੱਕ ਉਦਯੋਗਪਤੀ ਹੈ ਜੋ ਉੱਥੇ ਇੱਕ ਮੋਮ ਮਿਊਜ਼ੀਅਮ ਬਣਾ ਰਹੀ ਹੈ। 

ਅਲੈਕਸ ਸਾਧਾ ਇੱਕ ਫਿਲਮ ਨਿਰਮਾਤਾ ਹੈ ਅਤੇ ਹਰਮੀਤ ਸਿੰਘ ਇੱਕ ਸਮਾਜ ਸੇਵਕ ਹੈ। ਯੂਟਿਊਬ 'ਤੇ ਮਸ਼ਹੂਰ ਹਸਤੀਆਂ ਦੀ ਗੱਲ ਕਰੀਏ ਤਾਂ ਜਸ ਰੇਨ, ਕੰਵਰ ਸਿੰਘ ਅਤੇ ਪੰਜਾਬ ਫਿਲਮਾਂ ਦੀਆਂ ਅਭਿਨੇਤਰੀਆਂ ਨੀਰੂ ਬਾਜਵਾ ਅਤੇ ਤਰੁਣਪਾਲ ਵੀ ਪੰਜਾਬ ਤੋਂ ਹੀ ਹਨ। ਨਾਵਲਕਾਰ ਗੁਰਜਿੰਦਰ, ਰਾਣੀ ਧਾਰੀਵਾਲ ਅਤੇ ਹਾਸਰਸ ਕਲਾਕਾਰ ਲਿਲੀ ਸਿੰਘ ਦਾ ਵੀ ਉਥੇ ਬਹੁਤ ਪ੍ਰਭਾਵ ਹੈ। ਉਥੋਂ ਦੇ ਖਿਡਾਰੀਆਂ ਦਾ ਖੇਡਾਂ ਦੇ ਖੇਤਰ ਵਿਚ ਅਹਿਮ ਸਥਾਨ ਹੈ। ਇਨ੍ਹਾਂ ਵਿਚ ਨਵਰਾਜ ਸਿੰਘ ਬਾਸੀ ਤੋਂ ਲੈ ਕੇ ਖਹਿਰਾ ਸਿੰਘ ਭੁੱਲਰ ਆਦਿ ਸ਼ਾਮਲ ਹਨ।

ਦਸ ਸਾਲ ਪਹਿਲਾਂ ਆਸਟ੍ਰੇਲੀਆ ਵਿਚ ਪੰਜਾਬੀ ਮੂਲ ਦੀ ਆਬਾਦੀ 210,000 ਤੋਂ ਵੱਧ ਸੀ, ਜੋ ਹੁਣ ਦੁੱਗਣੀ ਹੋ ਗਈ ਹੈ। ਆਸਟ੍ਰੇਲੀਅਨ ਸਰਕਾਰ ਨੇ ਹਾਲ ਹੀ ਵਿਚ ਆਪਣੀ ਨਵੀਂ ਸਿੱਖਿਆ ਲਾਗੂ ਕੀਤੀ ਹੈ। ਹੁਣ ਪੰਜਾਬੀ ਭਾਸ਼ਾ ਨੂੰ ਵੀ ਨੀਤੀ ਵਿਚ ਸ਼ਾਮਲ ਕੀਤਾ ਗਿਆ ਹੈ। ਆਸਟਰੇਲੀਆ ਵਿਚ ਸਭ ਤੋਂ ਵਧੀਆ ਵਿਕਟੋਰੀਆ ਵਿੱਚ ਵਧੇਰੇ ਪੰਜਾਬੀ ਹਨ, ਉਸ ਤੋਂ ਬਾਅਦ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਟਿਕਾਣਾ ਹੈ। shepparton ਵਿਕਟੋਰੀਆ ਵਿੱਚ ਪਹਿਲਾ ਤੋਂ ਹੀ ਇਕ-ਇਕ ਗੁਰਦੁਆਰਾ ਸਾਹਿਬ ਹੈ। ਆਸਟ੍ਰੇਲੀਆ ਦੀ ਕੁੱਲ ਘਰੇਲੂ ਪੈਦਾਵਾਰ 'ਚ ਖੇਤੀਬਾੜੀ ਦਾ ਯੋਗਦਾਨ ਲਗਭਗ 30 ਫੀਸਦੀ ਹੈ।