'ਇਕ ਤਾਂ ਅਸੀ ਇਥੇ ਫਸੇ ਆਂ ਉੱਤੋਂ ਤਿੰਨ ਗੁਣਾ ਮਹਿੰਗੀਆਂ ਟਿਕਟਾਂ ਮਿਲ ਰਹੀਆਂ ਨੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੋਰੋਨਾ ਵਾਇਰਸ ਕਾਰਨ ਪੰਜਾਬ ਵਿਚ ਲਾਕਡਾਊਨ ਦੀ ਮਿਆਦ 30 ਅਪ੍ਰੈਲ ਤਕ ਵਧਾ ਦਿਤੀ ਗਈ ਹੈ।

Photo

ਚੰਡੀਗੜ੍ਹ, 13 ਅਪ੍ਰੈਲ (ਸਪੋਕਸਮੈਨ ਟੀ.ਵੀ.): ਕੋਰੋਨਾ ਵਾਇਰਸ ਕਾਰਨ ਪੰਜਾਬ ਵਿਚ ਲਾਕਡਾਊਨ ਦੀ ਮਿਆਦ 30 ਅਪ੍ਰੈਲ ਤਕ ਵਧਾ ਦਿਤੀ ਗਈ ਹੈ। ਪਹਿਲਾਂ ਲੱਗੇ ਕਰਫ਼ਿਊ ਵਿਚ ਬਹੁਤ ਸਾਰੇ ਪ੍ਰਵਾਸੀ ਪੰਜਾਬੀ ਇੱਥੇ ਫਸ ਗਏ ਸਨ, ਜੋ ਵੱਖ-ਵੱਖ ਦੇਸ਼ਾਂ ਤੋਂ ਸਨ। ਹੁਣ ਉਹ ਪੰਜਾਬੀ ਵਿਸ਼ੇਸ਼ ਉਡਾਨਾਂ ਰਾਹੀਂ ਅਪਣੇ ਦੇਸ਼ ਜਾ ਰਹੇ ਹਨ। ਅੰਮ੍ਰਿਤਸਰ ਹਵਾਈ ਅੱਡੇ ਤੋਂ ਜਾਣ ਵਾਲੇ ਯਾਤਰੀਆਂ ਨੇ ਦਸਿਆ ਕਿ ਉਨ੍ਹਾਂ ਨੂੰ ਬਹੁਤ ਔਖਾ ਹੋ ਗਿਆ ਹੈ।

ਯਾਤਰੀਆਂ ਨੂੰ ਕੈਨੇਡਾ ਜਾਣ ਲਈ ਤਿੰਨ ਗੁਣਾ ਮਹਿੰਗੀਆਂ ਟਿਕਟਾਂ ਲੈਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਲੁੱਟ ਹੋ ਰਹੀ ਹੈ। ਉਹ ਸਰਕਾਰ ਤੋਂ ਖਫ਼ਾ ਹਨ ਕਿ ਜੋ ਟਿਕਟਾਂ ਲੈ ਕੇ ਉਹ ਆਏ ਸਨ, ਹੁਣ ਜਾਣ ਸਮੇਂ ਵੀ ਉਹੀ ਟਿਕਟ ਮੁੱਲ ਉਤੇ ਲੈ ਕੇ ਜਾਣਾ ਚਾਹੀਦਾ ਹੈ। ਉਨ੍ਹਾਂ ਕੈਨੇਡਾ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਪਰਵਾਸੀਆਂ ਨੂੰ ਜਲਦੀ ਇੱਥੋਂ ਕਢਿਆ ਜਾਵੇ ਅਤੇ ਸਹੀ ਮੁੱਲ ਉਤੇ ਟਿਕਟ ਦਿਤੀ ਜਾਵੇ। ਪਰ ਇਨ੍ਹਾਂ ਸਾਰੀਆਂ ਦਿੱਕਤਾਂ ਦੇ ਬਾਵਜੂਦ ਵੀ ਯਾਤਰੀਆਂ ਵਿਚ ਉਤਸ਼ਾਹ ਨਜ਼ਰ ਆਇਆ।