US: ਫੌਜ ਵੱਲੋਂ ਸਿੱਖਾਂ ਨੂੰ ਦਾੜ੍ਹੀ ਸ਼ੇਵ ਕਰਨ ਦੇ ਹੁਕਮ, ਕੈਪਟਨ ਤੂਰ ਨੇ ਹੁਕਮਾਂ ਖਿਲਾਫ਼ ਮੁਕੱਦਮਾ ਕਰਵਾਇਆ ਦਰਜ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਮਰੀਨ ਕੋਰਪਸ ‘ਚ ਪਹਿਲੇ ਸਿੱਖ ਵਜੋਂ ਭਰਤੀ ਹੋਣ ਦਾ ਮਾਣ ਹਾਸਲ ਕਰ ਚੁੱਕੇ ਨੇ ਕੈਪਟਨ ਸੁਖਬੀਰ ਤੂਰ 

Sikhs sue Marine Corps for the right to wear turbans and beards during overseas deployment, boot camp

 

ਨਿਊਯਾਰਕ: ਮਰੀਨ ਕੋਰਪਸ ‘ਚ ਪਹਿਲੇ ਸਿੱਖ ਵਜੋਂ ਭਰਤੀ ਹੋਣ ਦਾ ਮਾਣ ਹਾਸਲ ਕਰ ਚੁੱਕੇ ਕੈਪਟਨ ਸੁਖਬੀਰ ਸਿੰਘ ਤੂਰ ਸਣੇ 4 ਸਿੱਖਾਂ ਨੇ ਅਮਰੀਕੀ ਫੌਜ ਦੇ ਹੁਕਮਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਅਸਲ ‘ਚ ਮਰੀਨ ਕੋਰਪਸ ਵੱਲੋਂ ਸੁਖਬੀਰ ਸਿੰਘ ਤੂਰ ਸਣੇ ਚਾਰ ਸਿੱਖਾਂ ਨੂੰ ਦਾੜ੍ਹੀ ਸ਼ੇਵ ਕਰਨ ਦੇ ਹੁਕਮ ਜਾਰੀ ਕੀਤੇ ਹਨ। ਫੌਜ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦਾੜ੍ਹੀ ਫੌਜੀ ਕਾਰਵਾਈ ‘ਚ ਅੜਿੱਕਾ ਬਣੇਗੀ ਅਤੇ ਇਸ ਕਾਰਨ ਹੋਰ ਫੌਜੀਆਂ ਦੀ ਜਾਨ ਵੀ ਖ਼ਤਰੇ ‘ਚ ਪੈ ਸਕਦੀ ਹੈ।
ਫੌਜ ਦੇ ਇਹਨਾਂ ਹੁਕਮਾਂ ਖਿਲਾਫ਼ ਕੈਪਟਨ ਤੂਰ ਸਣੇ ਨਵੇਂ ਚੁਣੇ ਗਏ ਤਿੰਨ ਫੌਜੀਆਂ ਨੇ ਕੋਲੰਬੀਆ ਦੀ ਜ਼ਿਲ੍ਹਾ ਅਦਾਲਤ ‘ਚ ਮਾਮਲਾ ਦਰਜ ਕਰਵਾਇਆ ਅਤੇ ਅਤੇ ਦਾੜ੍ਹੀ ਸ਼ੇਵ ਕਰਨ ਦੀ ਹਦਾਇਤ ਨੂੰ ਸਿੱਧੇ ਤੌਰ ‘ਤੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰਾਰ ਦਿੱਤਾ।

ਕੈਪਟਨ ਸੁਖਬੀਰ ਸਿੰਘ ਤੂਰ ਨੇ ਕਿਹਾ ਕਿ ਉਹ ਸਾਬਤ ਸੂਰਤ ਰੂਪ ਵਿਚ ਫ਼ੌਜ ਦੀ ਸੇਵਾ ਨਿਭਾਉਣਾ ਚਾਹੁੰਦੇ ਹਨ ਤੇ ਅਮਰੀਕਾ ਦੀ ਸੇਵਾ ਕਰਨ ਲਈ ਇਹ ਬਿਲਕੁਲ ਵੀ ਲਾਜ਼ਮੀ ਨਹੀਂ ਕਿ ਆਪਣੇ ਧਾਰਮਿਕ ਸਰੂਪ ਦੀ ਕੁਰਬਾਨੀ ਦਿੱਤੀ ਜਾਵੇ। ਕੈਪਟਨ ਤੂਰ ਦਾ ਸਾਥ ਦੇਣ ਵਾਲੇ ਨੌਜਵਾਨਾਂ ਨੂੰ ਟਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਕੇਸ ਕਟਵਾਉਣ ਲਈ ਵੀ ਕਿਹਾ ਗਿਆ ਸੀ। ਹਾਲਾਂਕਿ ਇਸ ਵੇਲੇ ਲਗਭਗ 100 ਸਿੱਖ ਸਾਬਤ ਸੂਰਤ ਰੂਪ ਵਿਚ ਅਮਰੀਕੀ ਫ਼ੌਜ ਦੀ ਸੇਵਾ ਨਿਭਾਅ ਰਹੇ ਹਨ। ਅਮਰੀਕਾ ਦਾ ਮੌਜੂਦਾ ਕਾਨੂੰਨ ਕਹਿੰਦਾ ਹੈ ਕਿ ਸਰਕਾਰੀ ਹਿੱਤ ਦਾਅ ’ਤੇ ਨਾਂ ਹੋਣ ਦੀ ਸੂਰਤ ‘ਚ ਫ਼ੌਜ ਵੱਲੋਂ ਕਿਸੇ ਵਿਅਕਤੀ ‘ਤੇ ਧਾਰਮਿਕ ਬੰਦਿਸ਼ਾਂ ਲਾਗੂ ਨਹੀਂ ਕੀਤੀਆਂ ਜਾ ਸਕਦੀਆਂ।

ਇੱਕ ਰਿਪੋਰਟ ਮੁਤਾਬਕ ਮਰੀਨ ਕੋਰਪਸ ਵੱਲੋਂ ਇਸ ਮੁਕੱਦਮੇ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਇਹ ਜ਼ਰੂਰ ਕਿਹਾ ਕਿ ਦਾੜੀ ਕਾਰਨ ਗੈਸ ਮਾਸਕ ਪਹਿਨ ਕੇ ਡਿਊਟੀ ਕਰਨੀ ਸਿੱਖਾਂ ਲਈ ਸੰਭਵ ਨਹੀਂ ਹੋਵੇਗੀ। ਮਰੀਨ ਕੋਰਪਸ ਦੀ ਤਰਜਮਾਨ ਕਰਨਲ ਕੌਲੀ ਫ਼ਰੋਸ਼ਆਵਰ ਨੇ ਕਿਹਾ ਕਿ ਅਲਜੀਰੀਆ, ਤੁਰਕੀ, ਯੁਗਾਂਡਾ ਅਤੇ ਕਿਊਬਾ ਵਰਗੇ 39 ਮੁਲਕਾਂ ਵਿਚ ਤੈਨਾਤੀ ਦੌਰਾਨ ਕੈਪਟਨ ਤੂਰ ਜਾਂ ਹੋਰ ਸਿੱਖਾਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਜ਼ਿਕਰਯੋਗ ਹੈ ਕਿ ਅਮਰੀਕੀ ਫ਼ੌਜ ਵੱਲੋਂ 2015 ‘ਚ ਵੀ ਅਜਿਹੇ ਹੁਕਮ ਜਾਰੀ ਕੀਤੇ ਗਏ ਸਨ ਪਰ ਸਿੱਖ ਫੌਜੀ ਵੱਲੋਂ ਮੁਕੱਦਮਾ ਦਾਇਰ ਕੀਤੇ ਜਾਣ ‘ਤੇ ਛੋਟ ਦੇ ਦਿੱਤੀ ਗਈ ਸੀ।