ਕੈਨੇਡਾ ਦੀ ਸਿਆਸਤ 'ਚ ਕਿਸਮਤ ਅਜਮਾਉਣਗੇ ਪੰਜਾਬੀ, ਓਨਟਾਰੀਓ ਸੂਬਾਈ ਚੋਣਾਂ ਲਈ 20 ਪੰਜਾਬੀ ਮੈਦਾਨ 'ਚ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

2018 ਵਿਚ ਜਿੱਤਣ ਵਾਲੇ ਸੱਤ ਪੰਜਾਬੀ ਮੁੜ ਆਪਣੀ ਕਿਸਮਤ ਅਜ਼ਮਾ ਰਹੇ ਹਨ। 

Punjabis to try their luck in Canadian politics, 20 Punjabis in Ontario provincial elections

 

ਓਨਟਾਰੀਓ  : ਕੈਨੇਡਾ ਵਿਚ ਹੋਣ ਵਾਲੀਆਂ ਓਨਟਾਰੀਓ ਸੂਬਾਈ ਚੋਣਾਂ ਲਈ ਪੰਜਾਬੀ ਮੂਲ ਦੇ 20 ਉਮੀਦਵਾਰ ਅਪਣੀ ਕਿਸਮਤ ਅਜ਼ਮਾਉਣਗੇ। ਇਹ ਵੋਟਾਂ 2 ਜੂਨ ਨੂੰ ਸਾਰੇ 123 ਹਲਕਿਆਂ ਲਈ ਪੈਣੀਆਂ ਹਨ। ਤਿੰਨ ਵੱਡੀਆਂ ਸਿਆਸੀ ਪਾਰਟੀਆਂ - ਲਿਬਰਲ, ਨੈਸ਼ਨਲ ਡੈਮੋਕਰੇਟਿਕ ਪਾਰਟੀ (ਐਨਡੀਪੀ) ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀਸੀ) ਨਾ ਸਿਰਫ਼ ਦੱਖਣੀ ਏਸ਼ੀਆਈ ਲੋਕਾਂ ਅਤੇ ਖ਼ਾਸ ਤੌਰ 'ਤੇ ਪੰਜਾਬੀਆਂ 'ਤੇ ਭਾਰੀ ਪੈ ਰਹੀਆਂ ਹਨ। ਸਗੋਂ ਉਨ੍ਹਾਂ ਨੇ ਆਪਣੇ ਆਪ ਨੂੰ "ਉਚਿਤ ਪ੍ਰਤੀਨਿਧਤਾ" ਵੀ ਦਿੱਤੀ ਹੈ।

ਅੰਤਿਮ ਸੂਚੀ ਵਿਚ ਲਿਬਰਲ ਪਾਰਟੀ ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਛੇ-ਛੇ ਪੰਜਾਬੀ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ, ਨਿਊ ਡੈਮੋਕ੍ਰੇਟਿਕ ਪਾਰਟੀ ਨੇ ਪੰਜ, ਗ੍ਰੀਨ ਦੋ ਤੇ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਜ਼ਿਆਦਾਤਰ ਪੰਜਾਬੀਆਂ ਨੇ ਡਾਇਸਪੋਰਾ ਦੇ ਦਬਦਬੇ ਵਾਲੇ ਟੋਰਾਂਟੋ ਦੇ ਬਰੈਂਪਟਨ ਅਤੇ ਮਿਸੀਸਾਗਾ ਉਪਨਗਰਾਂ ਦੇ 11 ਹਲਕਿਆਂ ਤੋਂ ਚੋਣ ਲੜੀ ਹੈ।

ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ, ਬਰੈਂਪਟਨ ਵੈਸਟ ਤੋਂ ਅਮਨਜੋਤ ਸੰਧੂ ਅਤੇ ਮਿਸੀਸਾਗਾ ਮਾਲਟਨ ਤੋਂ ਦੀਪਕ ਆਨੰਦ ਨੂੰ ਉਮੀਦਵਾਰ ਬਣਾਇਆ ਹੈ। ਲਿਬਰਲਾਂ ਨੇ ਬਰੈਂਪਟਨ ਈਸਟ ਤੋਂ ਜੰਨਤ ਗਰੇਵਾਲ, ਬਰੈਂਪਟਨ ਨਾਰਥ ਤੋਂ ਹਰਿੰਦਰ ਮੱਲ੍ਹੀ, ਬਰੈਂਪਟਨ ਵੈਸਟ ਤੋਂ ਰਿੰਮੀ ਝੱਜ, ਮਿਸੀਸਾਗਾ ਮਾਲਟਨ ਤੋਂ ਅਮਨ ਗਿੱਲ, ਬਰੈਂਟਫੋਰਡ ਬ੍ਰਾਂਟ ਤੋਂ ਰੂਬੀ ਤੂਰ ਅਤੇ ਐਸੈਕਸ ਤੋਂ ਮਨਪ੍ਰੀਤ ਬਰਾੜ ਨੂੰ ਮੈਦਾਨ ਵਿਚ ਉਤਾਰਿਆ ਹੈ।

ਐਨਡੀਪੀ ਨੇ ਬਰੈਂਪਟਨ ਸੈਂਟਰ ਤੋਂ ਸਾਰਾ ਸਿੰਘ, ਬਰੈਂਪਟਨ ਨਾਰਥ ਤੋਂ ਸੰਦੀਪ ਸਿੰਘ, ਬਰੈਂਪਟਨ ਵੈਸਟ ਤੋਂ ਨਵਜੋਤ ਕੌਰ ਅਤੇ ਥੌਰਨਹਿਲ ਤੋਂ ਜਸਲੀਨ ਕੰਬੋਜ ਨੂੰ ਉਮੀਦਵਾਰ ਬਣਾਇਆ ਹੈ। ਗਰੀਨ ਪਾਰਟੀ ਨੇ ਬਰੈਂਪਟਨ ਨਾਰਥ ਤੋਂ ਅਨੀਪ ਢੱਡੇ ਅਤੇ ਡਰਹਮ ਤੋਂ ਮਿੰਨੀ ਬੱਤਰਾ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦੋਂ ਕਿ ਓਨਟਾਰੀਓ ਪਾਰਟੀ ਵੱਲੋਂ ਮਨਜੋਤ ਸੇਖੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। 2018 ਵਿਚ ਜਿੱਤਣ ਵਾਲੇ ਇਹ ਸੱਤ ਪੰਜਾਬੀ ਮੁੜ ਆਪਣੀ ਕਿਸਮਤ ਅਜ਼ਮਾ ਰਹੇ ਹਨ।