Canada News: ਕੈਨੇਡਾ ਪੁਲਿਸ ’ਚ ਅਫ਼ਸਰ ਬਣਿਆ ਅੰਮ੍ਰਿਤਧਾਰੀ ਨੌਜਵਾਨ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਉਚੇਰੀ ਸਿੱਖਿਆ ਲਈ 2015 ਵਿਚ ਗਿਆ ਸੀ ਵਿਦੇਸ਼

Amritdhari youth becomes officer in Canadian police

 Amritdhari youth becomes officer in Canadian police: ਲਾਗਲੇ ਪਿੰਡ ਕਿਲ੍ਹਾ ਰਾਏਪੁਰ ਦੇ ਅਮ੍ਰਿਤਧਾਰੀ ਨੌਜਵਾਨ ਹਰਕਮਲ ਸਿੰਘ ਨੂੰ ਕੈਨੇਡਾ ਪੁਲਿਸ ਵਿਚ ਅਫ਼ਸਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਹਰਕਮਲ ਸਿੰਘ ਨੇ ਸਖ਼ਤ ਮਿਹਨਤ ਅਤੇ ਅਨੇਕਾਂ ਔਕੜਾਂ ਨੂੰ ਪਾਰ ਕਰ ਕੇ ਇਹ ਮੁਕਾਮ ਹਾਸਲ ਕੀਤਾ ਹੈ।

ਹਰਕਮਲ ਸਿੰਘ ਦੇ ਪਿਤਾ ਹੁਕਮ ਸਿੰਘ ਅਤੇ ਦਾਦਾ ਜੀਤ ਸਿੰਘ ਨੇ ਦਸਿਆ ਕਿ ਹਰਕਮਲ ਨੇ ਅਪਣੀ ਦਸਵੀਂ ਦੀ ਪੜ੍ਹਾਈ ਦਸ਼ਮੇਸ਼ ਪਬਲਿਕ ਸਕੂਲ ਕੈਂਡ ਅਤੇ ਬਾਰਵੀਂ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋਂ ਵਿਖੇ ਸਾਈਕਲ ਉਤੇ ਜਾ ਕੇ ਕੀਤੀ। ਹਰਕਮਲ ਸਿੰਘ ਬਾਰ੍ਹਵੀਂ ਦੀ ਪੜ੍ਹਾਈ ਉਪਰੰਤ ਆਈਲੈਟਸ ਵਿਚੋਂ ਵਧੀਆ ਬੈਂਡ ਲੈ ਕੇ ਅਪਣੇ ਚੰਗੇ ਭਵਿਖ ਲਈ ਵਿਦਿਆਰਥੀ ਵੀਜ਼ੇ ’ਤੇ ਸਾਲ 2015 ਵਿਚ ਕੈਨੇਡਾ ਪਹੁੰਚਿਆ।

ਪੜ੍ਹਾਈ ਦੇ ਨਾਲ-ਨਾਲ ਵਰਕ ਪਰਮਿਟ ਮਿਲਣ ’ਤੇ ਉਸ ਨੇ ਵੱਖ ਵੱਖ ਸਟੋਰਾਂ ਵਿਚ ਲੰਮਾਂ ਸਮਾਂ ਸਕਿਉਰਿਟੀ ਗਾਰਡ ਦੀ ਨੌਕਰੀ ਵੀ ਕੀਤੀ। ਸਾਲ 2022 ਵਿਚ ਹਰਕਮਲ ਕੈਨੇਡਾ ਪੁਲਿਸ ਵਿਚ ਕੁਰੈਕਸ਼ਨ ਅਫ਼ਸਰ ਬਣਿਆ। ਉਸ ਤੋਂ ਬਾਅਦ 31 ਮਾਰਚ 2025 ਨੂੰ ਉਸ ਨੂੰ ਕੈਨੇਡਾ ਵਿਚ ਆਰ.ਸੀ.ਐਮ.ਪੀ. (ਪੁਲਿਸ) ਵਿਚ ਅਫ਼ਸਰ ਬਣਨ ਦਾ ਮਾਣ ਪ੍ਰਾਪਤ ਹਇਆ।