27ਵਾਂ ਯੂ.ਐਸ.ਏ ਮਿਸ ਪੰਜਾਬਣ ਦਾ ਖ਼ਿਤਾਬ ਦਿਲਪ੍ਰੀਤ ਕੌਰ ਨੇ ਜਿਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮਿਸਜ਼ ਪੰਜਾਬਣ ਦਾ ਤਾਜ ਕੋਨਿਕਾ ਦੇ ਸਿਰ ਸਜਿਆ

Dilpreet Kaur Wins 27th USA Miss Punjaban

ਮੈਰੀਲੈਡ (ਗਿੱਲ) : ਪੰਜਾਬ, ਪੰਜਾਬੀ, ਪੰਜਾਬੀਅਤ ਤੋਂ ਇਲਾਵਾ ਪੰਜਾਬੀ ਪਹਿਰਾਵੇ ਦੇ ਨਾਲ ਨਾਲ ਸਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਮਿਸ ਤੇ ਮਿਸਜ ਪੰਜਾਬਣ ਬੀਉਟੀ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ 27ਵੇਂ ਸਾਲ ਵਿਚ ਪ੍ਰਵੇਸ਼ ਕਰ ਗਿਆ ਹੈ। ਮੈਰੀਲੈਡ ਦੀ ਪੰਜਾਬੀ ਕਲੱਬ ਤੋਂ ਅੱਧਾ ਸੈਂਕੜਾ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਜਿਸ ਦੀ ਅਗਵਾਈ ਕੇ.ਕੇ ਸਿਧੂ ਨੇ ਕੀਤੀ। ਇਸ ਟੀਮ ਦੀ ਭੂਮਿਕਾ ਨਿਭਾਉਣ ਵਾਲਿਆਂ ਵਿਚ ਗੁਰਦੇਬ ਸਿੰਘ, ਗੁਰਪ੍ਰੀਤ ਸਿੰਘ ਸੰਨੀ, ਗੁਰਦਿਆਲ ਸਿੰਘ ਭੁੱਲਾ, ਦਲਜੀਤ ਸਿੰਘ ਬੱਬੀ, ਜਸਵੰਤ ਸਿੰਘ ਧਾਲੀਵਾਲ, ਜਰਨੈਲ ਸਿੰਘ ਟੀਟੂ, ਪ੍ਰਮਿਦਰ ਸਿੰਘ ਰਾਜੂ, ਚਰਨਜੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ ਬਿਟੂ, ਪ੍ਰਮਿਦਰ ਸੰਧੂ ਤੇ ਜਗਤਾਰ ਸੰਧੂ ਸ਼ਾਮਲ ਰਹੇ।    

ਮੁਕਾਬਲੇ ਦੀ ਸ਼ੁਰੂਆਤ ਨੀਨਾ ਭਾਰਦਵਾਜ ਨੇ ਮਹਿਮਾਨਾਂ ਦਾ ਸਵਾਗਤ ਕਰ ਕੇ ਕੀਤੀ। ਮਿਸ ਪੰਜਾਬਣ ਦਾ ਤਾਜ ਦਿਲਪ੍ਰੀਤ ਦੇ ਸਿਰ ਸਜਿਆ ਤੇ ਮਿਸਜ ਪੰਜਾਬਣ ਦਾ ਖਿਤਾਬ ਕੋਨਿਕਾ ਦੇ ਸਿਰ ਸਜਾਇਆ ਗਿਆ। ਭਾਵੇਂ ਫ਼ਸਟ ਰਨਰ ਵਿਚ ਮੀਤ ਭਾਸਕਰਨ ਤੇ ਗੁਰਪ੍ਰੀਤ ਸੋਢੀ ਰਹੇ ਅਤੇ ਸੈਕਿਡ ਰਨਰ ਵਿਚ ਸਦਾ ਸਦੀਕੀ ਤੇ ਦੀਯਾ ਜਿੰਦਲ ਰਹੀਆਂ। ਮਹਿਤਾਬ ਸਿੰਘ ਕਾਹਲੋ ਨੇ ਸੁਰਮੁਖ ਸਿੰਘ ਮਾਣਕੂ ਜੱਸ ਪੰਜਾਬੀ, ਟੀਵੀ ਏਸ਼ੀਆ, ਹਰਜੀਤ ਸਿੰਘ ਹੁੰਦਲ ਅਮੇਜਿੰਗ ਟੀਵੀ, ਮਾਈ ਟੀਵੀ ਦੀ ਮੋਨੀ ਗਿੱਲ ਤੇ ਪ੍ਰਿੰਟ ਮੀਟੀਆਂ ਦੇ ਪਿਤਾਮਾ ਡਾਕਟਰ ਸੁਰਿੰਦਰ ਗਿੱਲ ਦਾ ਧਨਵਾਦ ਕੀਤਾ।