Indian Students Death News: ਪਿਛਲੇ 5 ਸਾਲਾਂ ਦੌਰਾਨ ਵਿਦੇਸ਼ਾਂ ਵਿਚ ਪੜ੍ਹਦੇ 633 ਭਾਰਤੀ ਵਿਦਿਆਰਥੀਆਂ ਨੇ ਗੁਆਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Indian Students Death News: ਸੱਭ ਤੋਂ ਵੱਧ ਮੌਤਾਂ ਕੈਨੇਡਾ ਵਿਚ (172) ਹੋਈਆਂ, ਜਦਕਿ ਦੂਜੇ ਨੰਬਰ 'ਤੇ ਅਮਰੀਕਾ ਹੈ, ਜਿੱਥੇ 108 ਮੌਤਾਂ ਹੋਈਆਂ

633 Indian students studying abroad lost their lives in the last 5 years

633 Indian students studying abroad lost their lives in the last 5 years: ਲੰਬੇ ਸਮੇਂ ਤੋਂ ਭਾਰਤੀ ਨੌਜਵਾਨ ਚੰਗੇ ਭਵਿੱਖ ਲਈ ਅਮਰੀਕਾ-ਕੈਨੇਡਾ ਸਣੇ ਕਈ ਦੇਸ਼ਾਂ ’ਚ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ। ਇਸ ਦੌਰਾਨ ਉੱਥੇ ਉਨ੍ਹਾਂ ਨਾਲ ਕਈ ਅਣਸੁਖਾਵੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ, ਜਿਸ ਕਾਰਨ ਕਈਆਂ ਨੂੰ ਅਪਣੀ ਜਾਨ ਵੀ ਗੁਆਉਣੀ ਪੈ ਜਾਂਦੀ ਹੈ। ਇਸੇ ਦੌਰਾਨ ਇਕ ਡਰਾਉਣੀ ਰਿਪੋਰਟ ਵੀ ਸਾਹਮਣੇ ਆ ਰਹੀ ਹੈ, ਜਿਸ ਨੇ ਸੱਭ ਦੇ ਹੋਸ਼ ਉਡਾ ਦਿਤੇ ਹਨ।

ਰਿਪੋਰਟ ਅਨੁਸਾਰ ਪਿਛਲੇ 5 ਸਾਲਾਂ ਦੌਰਾਨ (2019 ਤੋਂ) ਵਿਦੇਸ਼ਾਂ ਵਿਚ ਪੜ੍ਹਾਈ ਕਰ ਰਹੇ 633 ਭਾਰਤੀ ਵਿਦਿਆਰਥੀ ਵੱਖ-ਵੱਖ ਕਾਰਨਾਂ ਕਾਰਨ ਮਾਰੇ ਗਏ ਹਨ, ਜਿਨ੍ਹਾਂ ਵਿਚ ਕੁੱਝ ਮੌਤਾਂ ਕੁਦਰਤੀ ਕਾਰਨਾਂ, ਦੁਰਘਟਨਾਵਾਂ ਜਾਂ ਮੈਡੀਕਲ ਮਾਮਲਿਆਂ ਕਾਰਨ ਹੋਈਆਂ ਹਨ।

ਇਸ ਦੌਰਾਨ ਸੱਭ ਤੋਂ ਵੱਧ ਮੌਤਾਂ ਕੈਨੇਡਾ ਵਿਚ (172) ਹੋਈਆਂ, ਜਦਕਿ ਦੂਜੇ ਨੰਬਰ ’ਤੇ ਅਮਰੀਕਾ ਹੈ, ਜਿੱਥੇ 108 ਮੌਤਾਂ ਹੋਈਆਂ। ਇਨ੍ਹਾਂ ਤੋਂ ਇਲਾਵਾ ਇੰਗਲੈਂਡ (58), ਆਸਟਰੇਲੀਆ (57), ਰੂਸ (37) ਤੇ ਜਰਮਨੀ ਵੀ ਇਸ ਮਾਮਲੇ ’ਚ ਕਾਫ਼ੀ ਅੱਗੇ ਹਨ। ਇਸ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸੱਭ ਤੋਂ ਵੱਧ ਮੌਤਾਂ ਵੀ ਕੈਨੇਡਾ ’ਚ ਹੋਈਆਂ।  ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਉਨ੍ਹਾਂ ਲਈ ਸੱਭ ਤੋਂ ਉੱਪਰ ਹੈ।    

(For more news apart from '633 Indian students studying abroad lost their lives in the last 5 years ' stay tuned to Rozana Spokesman)