Punjab News: ਕੈਨੇਡਾ ਵਿਚ ਵਾਪਰੇ ਭਿਆਨਕ ਹਾਦਸੇ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Punjab News: ਹਰਸ਼ਨੂਰ ਸਿੰਘ ਪਿਛਲੇ ਸਾਲ ਹੀ ਪੜ੍ਹਾਈ ਲਈ ਗਿਆ ਸੀ ਕੈਨੇਡਾ

Two Punjabi youths died in a terrible accident in Canada News

Two Punjabi youths died in a terrible accident in Canada News: ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਦੋ ਪੰਜਾਬੀ ਨੌਜਵਾਨਾਂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਇੱਕ ਨੌਜਵਾਨ ਮੋਹਾਲੀ ਅਤੇ ਦੂਜਾ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਸੀ। 

ਜਾਣਕਾਰੀ ਅਨੁਸਾਰ ਇੱਕ ਮ੍ਰਿਤਕ ਨੌਜਵਾਨ ਦੀ ਪਛਾਣ ਹਰਸ਼ਨੂਰ ਸਿੰਘ ਵੱਜੋਂ ਹੋਈ ਹੈ, ਜੋ ਕਿ ਮੋਹਾਲੀ ਦੇ ਸੈਕਟਰ 66 ਦਾ ਰਹਿਣ ਵਾਲਾ ਸੀ। ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਮਾਪਿਆਂ 'ਤੇ ਦੁੱਖਾਂ ਦਾ ਕਹਿਰ ਟੁੱਟ ਗਿਆ ਹੈ ਅਤੇ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। 20 ਸਾਲਾ ਹਰਸ਼ਨੂਰ ਸਿੰਘ ਅਜੇ ਪਿਛਲੇ ਸਾਲ ਦਸੰਬਰ 2023 ਵਿੱਚ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ।

ਦੱਸ ਦੇਈਏ ਕਿ ਹਰਸ਼ਨੂਰ ਸਿੰਘ ਆਪਣੇ ਚਾਰ ਦੋਸਤਾਂ ਨਾਲ ਗੱਡੀ ਵਿੱਚ ਗਿਆ ਸੀ, ਜਿਸ ਦੌਰਾਨ ਰਸਤੇ ਵਿੱਚ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਹਰਸ਼ਨੂਰ ਸਿੰਘ ਅਤੇ ਇੱਕ ਬਠਿੰਡਾ ਨਾਲ ਸਬੰਧਤ ਨੌਜਵਾਨ ਦੀ ਮੌਤ ਹੋ ਗਈ ਹੈ, ਜੋ ਕਿ ਗੱਡੀ ਦੀ ਪਿਛਲੀ ਸੀਟ 'ਤੇ ਬੈਠੇ ਸਨ। ਜਦਕਿ ਬਾਕੀ ਤਿੰਨ ਨੌਜਵਾਨਾਂ ਦੇ ਮਾਮੂਲੀ ਸੱਟਾਂ ਵੱਜੀਆਂ, ਜੋ ਕਿ ਹਾਦਸੇ 'ਚ ਬਚ ਗਏ।