ਬ੍ਰਿਟਿਸ਼ ਪਾਰਲੀਮੈਂਟ ਅੰਦਰ ਵਿਰੋਧੀ ਧਿਰ ਦੇ ਨੇਤਾ ਨੇ ਸਿੱਖਾਂ ਨੂੰ ਬੰਦੀ ਛੋੜ ਦੀਆਂ ਵਧਾਈਆਂ ਦਿੱਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖ ਕੌਮ ਦਾ ਬੇਇਨਸਾਫੀ ਦੇ ਵਿਰੁਧ ਖੜੇ ਹੋਣ ਦਾ ਬਹੁਤ ਵਧੀਆ ਇਤਿਹਾਸ ਹੈ-ਕੀਰ ਸਟਾਰਰ

Keir Starmer

ਚੰਡੀਗੜ੍ਹ (ਨੀਲ ਭਲਿੰਦਰ): ਬ੍ਰਿਟਿਸ਼ ਪਾਰਲੀਮੈਂਟ ਅੰਦਰ ਵਿਰੋਧ ਧਿਰ ਦੇ ਨੇਤਾ ਕੀਰ ਸਟਾਰਰ ਐਮ.ਪੀ  ਨੇ ਸਿੱਖ ਕੌਮ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ। ਉਹਨਾਂ ਨੇ ਜਾਰੀ ਕੀਤੇ ਅਪਣੇ ਲੈਟਰ ਹੈ਼ਡ 'ਤੇ ਲਿਖਿਆ ਕਿ ਸਾਰੇ ਯੂਕੇ ਅਤੇ ਪੂਰੇ ਦੇਸ਼ ਵਿਚ ਤੁਹਾਡੇ ਵੱਲੋਂ ਇਕੱਠੇ ਹੋ ਕੇ ਬੰਦੀ ਛੋੜ ਅਤੇ ਦੀਵਾਲੀ ਦਿਵਸ ਮਨਾਉਣ ਲਈ ਸ਼ੁੱਭ ਕਾਮਨਾਵਾਂ ਭੇਜਣਾ ਚਾਹੁੰਦਾ ਹਾਂ।

ਇਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਪਣੇ ਨਾਲ 52 ਕੈਦੀ ਰਾਜਿਆਂ ਨਾਲ ਰਿਹਾਈ ਪ੍ਰਾਪਤ ਕਰਕੇ ਵਾਪਸ ਪਰਤੇ ਸਨ, ਉਹਨਾਂ ਦੀ ਯਾਦ ਵਿਚ ਸਿੱਖ ਕੌਮ ਇਹ ਪੁਰਬ ਮਨਾਉਂਦੀ ਹੈ। ਝੂਠ ਉੱਤੇ ਧਾਰਮਕਤਾ, ਬੁਰਾਈ ਅਤੇ ਚੰਗਿਆਈ, ਹਨੇਰੇ ਉੱਤੇ ਚਾਨਣ ਅਤੇ  ਗਿਆਨ ਵੱਧ ਅਗਿਆਨਤਾ, ਸਾਨੂੰ ਉਸ ਉਮੀਦ ਦੀ ਯਾਦ ਦਿਵਾਉਂਦੀ ਹੈ ਜੋ ਦੀਵਾਲੀ ਲਿਆਉਂਦੀ ਹੈ, ਇਹ ਇਸ ਲਈ ਵੀ ਵਿਸ਼ੇਸ਼ ਮਹੱਤਵਪੂਰਨ ਦਿਹਾੜਾ ਹੈ।

ਉਹਨਾਂ ਲਿਖਿਆ ਕਿ ਦੁਨੀਆਂ ਅੰਦਰ ਫੈਲੀ ਮਹਾਂਮਾਰੀ ਦੌਰਾਨ ਸਿੱਖ ਕੌਮ ਵੱਲੋਂ ਪਾਏ ਗਏ ਵੱਡੇ ਯੋਗਦਾਨ ਜੋ ਕਿ ਜ਼ਰੂਰਤਮੰਦਾਂ ਲਈ ਮਦਦ ਜਾਂ ਐਨਐਚਐਸ ਲਈ ਮੁਗਰਲੀ ਕਤਾਰ ਵਿਚ ਕੰਮ ਕਰਨ ਵਾਲੇ ਸਨ, ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਸਿੱਖ ਕੌਮ ਦਾ ਬੇਇਨਸਾਫੀ ਦੇ ਵਿਰੁਧ ਖੜੇ ਹੋਣ ਦਾ ਬਹੁਤ ਵਧੀਆ ਇਤਿਹਾਸ ਹੈ ਅਤੇ ਇਹਨਾਂ ਕਦਰਾਂ ਕੀਮਤਾਂ ਦੀ ਹੁਣ ਪਹਿਲਾਂ ਨਾਲੋਂ ਜ਼ਿਆਦਾ ਲੋੜ ਹੈ। ਅੰਤ ਵਿਚ ਉਹਨਾਂ ਨੇ ਲੇਬਰ ਪਾਰਟੀ ਦੇ ਸਮੂਹ ਨੇਤਾ, ਮੈਂਬਰਾਂ ਵੱਲੋਂ ਸਮੂਹ ਸਿੱਖ ਜਗਤ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।