ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅਗਲੇ ਸਾਲ ਹੋਣਾ ਸੀ ਵਿਆਹ

A Punjabi youth who went to America for subsistence died in a road accident

 

 

ਮਾਛੀਵਾੜਾ ਸਾਹਿਬ : ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਪ੍ਰਿਤਪਾਲ ਸਿੰਘ (34) ਪਿੰਡ ਬਲੀਏਵਾਲ ਵਜੋਂ ਹੋਈ ਹੈ। 

 

 

 ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਿਤਪਾਲ ਆਪਣਾ ਟਰੱਕ ਲੈ ਕੇ ਅਮਰੀਕਾ ਦੇ ਐਰੀਜੋਨਾ ਸੂਬੇ ’ਚ ਜਾ ਰਿਹਾ ਸੀ, ਜਿਸ ਦੀ ਸਾਹਮਣਿਓਂ ਆ ਰਹੇ ਇਕ ਟਰਾਲੇ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਇਸ ਹਾਦਸੇ ਵਿਚ ਮੌਤ ਹੋ ਗਈ। ਪ੍ਰਿਤਪਾਲ ਸਿੰਘ 2008 ਵਿਚ ਅਮਰੀਕਾ ਗਿਆ ਸੀ ਅਤੇ ਉੱਥੇ ਜਾ ਕੇ ਉਹ ਟਰੱਕ ਡਰਾਈਵਰੀ ਕਰਨ ਲੱਗ ਪਿਆ।

 

ਪ੍ਰਿਤਪਾਲ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਪ੍ਰਿਤਪਾਲ ਨੇ ਜਨਵਰੀ ਮਹੀਨੇ ਵਿਚ ਆਪਣੇ ਪਿੰਡ ਬਲੀਏਵਾਲ ਵਿਖੇ ਆਉਣਾ ਸੀ। ਦੱਸ ਦੇਈਏ ਕਿ  ਮ੍ਰਿਤਕ ਪ੍ਰਿਤਪਾਲ ਦਾ ਅਗਲੇ ਸਾਲ ਵਿਆਹ ਹੋਣਾ ਸੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।