ਇਟਲੀ ਵਿੱਚ ਪੰਜਾਬਣ ਨੇ ਵਧਾਇਆ ਮਾਣ, ਲੋਕਲ ਪੁਲਿਸ ਵਿਚ ਹੋਈ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਨਾਲ ਸਬੰਧਿਤ ਹੈ 20 ਸਾਲਾਂ ਸਿਮਰਨਜੀਤ ਕੌਰ

Punjabi girl joins Italian police

ਮਿਲਾਨ (ਦਲਜੀਤ ਮੱਕੜ) ਇਟਲੀ ਵਿੱਚ ਵੱਸਦੇ ਪੰਜਾਬੀਆ ਦੀ ਨਵੀਂ ਪੀੜੀ ਅੱਜ ਕੱਲ੍ਹ ਸਫ਼ਲਤਾ ਦੇ ਝੰਡੇ ਬੁਲੰਦ ਕਰ ਰਹੇ ਹਨ।ਜਿਸ ਨਾਲ ਇਟਲੀ ਵਿਚਲੇ ਪੰਜਾਬੀਆ ਦੀ ਚੜਤ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਇਟਲੀ ਦੇ ਬਰੇਸ਼ੀਆ ਜ਼ਿਲ੍ਹੇ ਵਿੱਚ ਲੋਕਲ ਪੁਲਿਸ (ਪੁਲੀਸੀਆ ਲੋਕਾਲੇ) ਵਿੱਚ ਭਰਤੀ ਹੋਈ ਸਿਮਰਨਜੀਤ ਕੌਰ ਨੇ ਇਟਲੀ ਵਿੱਚ ਕਾਮਯਾਬੀ ਦੇ ਝੰਡੇ ਗੱਡੇ ਹਨ ਅਤੇ ਭਾਈਚਾਰੇ ਦਾ ਮਾਣ ਵਧਾਇਆ ਹੈ।

20 ਸਾਲਾਂ ਸਿਮਰਨਜੀਤ ਕੌਰ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਨਾਲ ਸੰਬੰਧਿਤ ਅਤੇ ਆਪਣੇ ਪਿਤਾ ਸੁੱਖਪਾਲ ਸਿੰਘ ਅਤੇ ਮਾਤਾ ਰਜਿੰਦਰ ਕੌਰ ਨਾਲ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਕਸਬਾ ਗਾਂਬਰਾਂ ਵਿਖੇ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੇ ਮਾਪਿਆ ਦੀਆਂ ਅਰਦਾਸਾਂ ਸਦਕਾ ਉਸ ਨੇ ਪੁਲਿਸ ਵਿਚ ਨੌਕਰੀ ਪ੍ਰਾਪਤ ਕਰ ਲਈ ਹੈ।

ਸਿਮਰਨਜੀਤ ਕੌਰ ਦੇ ਪਿਤਾ ਸੁੱਖਪਾਲ ਸਿੰਘ ਸਿੰਘ ਨੇ ਪੱਤਰਕਾਰ ਨੂੰ ਦੱਸਿਆ ਕਿ ਉਹਨਾਂ ਦੀ ਹੋਣਹਾਰ ਬੇਟੀ ਪੰਜ ਸਾਲ ਦੀ ਉਮਰ ਵਿੱਚ ਇਟਲੀ ਪੁੱਜੀ ਸੀ, ਇੱਥੇ ਆ ਕੇ ਹੀ ਉਸ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ । ਸਖ਼ਤ ਮਿਹਨਤ ਅਤੇ ਲਗਨ ਸਦਕਾ ਉੱਚੇ ਪੱਧਰ ਦੇ ਇਮਤਿਹਾਨ ਨਾਲ ਲੋਕਲ ਪੁਲਿਸ ਵਿੱਚ ਭਰਤੀ ਹੋਈ ਹੈ। ਉਹਨਾਂ ਕਿਹਾ ਕਿ ਉਹ ਇਟਲੀ ਵੱਸਦੇ ਭਾਰਤੀ ਭਾਈਚਾਰੇ ਅਤੇ ਇਟਲੀ ਵਾਸੀਆ ਦਾ ਵੀ ਧੰਨਵਾਦ ਕੀਤਾ।