ਜਲੰਧਰ ਵਿੱਚ NRIs ਦੇ ਮਾਲੀਏ ਨਾਲ ਸਬੰਧਤ ਕੇਸਾਂ ਵਿੱਚੋਂ 47% ਕੇਸ ਪਿਛਲੇ ਪੰਜ ਸਾਲਾਂ ਤੋਂ ਹਨ ਲੰਬਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪਰਵਾਸੀ ਭਾਰਤੀ ਮਾਲੀਏ ਨਾਲ ਸਬੰਧਤ ਬਕਾਇਆ ਮਾਮਲਿਆਂ ਅਤੇ ਸ਼ਿਕਾਇਤਾਂ ਨਾਲ ਜੂਝ ਰਹੇ ਹਨ

photo

 

ਮੁਹਾਲੀ: NRI's ਵੀਰਾਂ ਦੀ ਸਹਾਇਤਾ ਨਾਲ ਪਿੰਡਾ ਦੇ ਵਿਕਾਸ ਕਰਵਾਉਣ ਤੇ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਗਏ ਵਾਅਦੇ ਮੁਤਾਬਕ ਸੂਬੇ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਗਲੇ ਦਿਨਾਂ ਦੌਰਾਨ ਪੰਜ ਥਾਵਾਂ ’ਤੇ ਐਨਆਰਆਈਜ਼ ਮਿਲਣੀ ਪ੍ਰੋਗਰਾਮ ਉਲੀਕੇ ਗਏ ਹਨ। ਪਰਵਾਸੀ ਭਾਰਤੀ ਮਾਲੀਏ ਨਾਲ ਸਬੰਧਤ ਬਕਾਇਆ ਮਾਮਲਿਆਂ ਅਤੇ ਸ਼ਿਕਾਇਤਾਂ ਨਾਲ ਜੂਝ ਰਹੇ ਹਨ। 16 ਦਸੰਬਰ ਨੂੰ ਜਲੰਧਰ ਵਿੱਚ ਗੈਰ-ਨਿਵਾਸੀ ਭਾਰਤੀ (ਐਨ.ਆਰ.ਆਈ.) ਸੰਮੇਲਨ ਹੋਵੇਗਾ।

ਪੰਜਾਬ ਐਨਆਰਆਈ ਸਭਾ ਦੇ ਅੰਕੜਿਆਂ ਅਨੁਸਾਰ, ਜਲੰਧਰ ਵਿੱਚ, 2017 ਤੋਂ ਹੁਣ ਤੱਕ ਕੁੱਲ 117 ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ 56 (47%) ਅਜੇ ਵੀ ਲੰਬਿਤ ਹਨ। ਇਸ ਦੌਰਾਨ, ਪੁਲਿਸ ਮਾਮਲਿਆਂ ਨਾਲ ਸਬੰਧਤ ਐਨ.ਆਰ.ਆਈਜ਼ ਦੀਆਂ ਲਗਭਗ 1,138 ਸ਼ਿਕਾਇਤਾਂ ਦਰਜ ਹੋਈਆਂ ਸਨ, ਜਿਨ੍ਹਾਂ ਵਿੱਚੋਂ 1,003 ਦਾ ਨਿਪਟਾਰਾ ਕਰ ਦਿੱਤਾ ਗਿਆ ਸੀ, ਜਦੋਂ ਕਿ 135 ਅਜੇ ਵੀ ਪੈਂਡਿੰਗ ਹਨ।

ਜਲੰਧਰ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਤੌਰ 'ਤੇ ਪਰਵਾਸੀ ਭਾਰਤੀਆਂ ਨੂੰ ਮਾਲੀਆ ਨਾਲ ਸਬੰਧਤ ਗੁੰਝਲਦਾਰ ਮਾਮਲਿਆਂ ਜਿਵੇਂ ਕਿ ਲੰਬੇ ਸਮੇਂ ਤੋਂ ਲੰਬਿਤ ਇੰਤਕਾਲਾਂ ਅਤੇ ਪਰਿਵਾਰਾਂ ਦੇ ਅੰਦਰ ਜਾਇਦਾਦ ਦੇ ਮਾਮਲਿਆਂ ਅਤੇ ਹੋਰਾਂ ਵਿਚ ਮੁਸ਼ਕਿਲ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਸੰਮੇਲਨ ਦੌਰਾਨ ਐਨਆਰਆਈ ਨਾਲ ਸਬੰਧਤ ਵੱਧ ਤੋਂ ਵੱਧ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਸਾਰੇ ਸਬੰਧਤ ਅਧਿਕਾਰੀ ਮੌਜੂਦ ਰਹਿਣਗੇ।