2 Indian-Origin Students: ਅਮਰੀਕਾ ਵਿਚ ਦੋ ਭਾਰਤੀ ਵਿਦਿਆਰਥੀਆਂ ਦੀ ਸ਼ੱਕੀ ਹਾਲਾਤਾਂ ਵਿਚ ਮੌਤ
ਉੱਚ ਸਿਖਿਆ ਲਈ ਵਿਦੇਸ਼ ਗਏ ਸਨ ਨੌਜਵਾਨ
2 Indian-Origin Students: ਅਮਰਾਵਤੀ/ਹੈਦਰਾਬਾਦ - ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਦੋ ਵਿਦਿਆਰਥੀ ਅਮਰੀਕਾ ਵਿਚ ਅਪਣੇ ਕਨੈਕਟੀਕਟ ਸਥਿਤ ਘਰ ਵਿਚ ਮ੍ਰਿਤਕ ਪਾਏ ਗਏ। ਉਹਨਾਂ ਦੇ ਪਰਿਵਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦਿਆਰਥੀਆਂ ਦੀ ਪਛਾਣ ਤੇਲੰਗਾਨਾ ਦੇ ਵਾਨਾਪਾਰਥੀ ਦੇ ਜੀ. ਦਿਨੇਸ਼ (22) ਅਤੇ ਨਿਕੇਸ਼ (21) ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਦੇ ਰਹਿਣ ਵਾਲੇ ਹਨ।
ਤੇਲੰਗਾਨਾ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੂੰ ਅਜੇ ਤੱਕ ਉਸਦੀ ਮੌਤ ਦੇ ਕਾਰਨ ਅਤੇ ਅਮਰੀਕਾ ਵਿੱਚ ਉਸਦੇ ਨਾਲ ਰਹਿ ਰਹੇ ਵਿਦਿਆਰਥੀ ਦਾ ਪਤਾ ਨਹੀਂ ਲੱਗ ਸਕਿਆ ਹੈ। ਦਿਨੇਸ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ, “ਦਿਨੇਸ਼ ਦੇ ਨਾਲ ਵਾਲੇ ਕਮਰੇ ਵਿੱਚ ਰਹਿੰਦੇ ਉਸ ਦੇ ਦੋਸਤਾਂ ਨੇ ਸ਼ਨੀਵਾਰ ਰਾਤ ਸਾਨੂੰ ਫ਼ੋਨ ਕੀਤਾ ਅਤੇ ਉਸ ਦੀ ਮੌਤ ਅਤੇ ਉਸ ਦੇ ਨਾਲ ਰਹਿ ਰਹੇ ਵਿਦਿਆਰਥੀ ਬਾਰੇ ਜਾਣਕਾਰੀ ਦਿੱਤੀ। ਸਾਨੂੰ ਅਜੇ ਤੱਕ ਨਹੀਂ ਪਤਾ ਕਿ ਉਸ ਦੀ ਮੌਤ ਕਿਵੇਂ ਹੋਈ।"
ਪਰਿਵਾਰਕ ਮੈਂਬਰ ਮੁਤਾਬਕ ਦਿਨੇਸ਼ 28 ਦਸੰਬਰ 2023 ਨੂੰ ਉੱਚ ਸਿੱਖਿਆ ਲਈ ਕਨੈਕਟੀਕਟ, ਅਮਰੀਕਾ ਗਿਆ ਸੀ, ਜਦਕਿ ਨਿਕੇਸ਼ ਕੁਝ ਦਿਨਾਂ ਬਾਅਦ ਪਹੁੰਚਿਆ ਸੀ। ਇਤਫ਼ਾਕ ਦੀ ਗੱਲ ਇਹ ਹੈ ਕਿ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਅਮਰੀਕਾ ਜਾ ਕੇ ਇਕੱਠੇ ਰਹਿਣ ਲੱਗ ਪਏ ਸਨ। ਦਿਨੇਸ਼ ਦੇ ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੇ ਦਿਨੇਸ਼ ਦੀ ਲਾਸ਼ ਭਾਰਤ ਲਿਆਉਣ ਲਈ ਕੇਂਦਰੀ ਸੈਰ-ਸਪਾਟਾ ਮੰਤਰੀ ਜੀ. ਕਿਸ਼ਨ ਰੈਡੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਦੀ ਮਦਦ ਮੰਗੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਵਾਨਪਾਰਥੀ ਵਿਧਾਇਕ ਮੇਘਾ ਰੈੱਡੀ ਨੇ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਵਿਦਿਆਰਥੀ ਦੀ ਲਾਸ਼ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਲਈ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ। ਮੁੱਖ ਮੰਤਰੀ ਨੇ ਹਾਂ-ਪੱਖੀ ਜਵਾਬ ਦਿੱਤਾ ਹੈ। ਦਿਨੇਸ਼ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦਾ ਨਿਕੇਸ਼ ਦੇ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਪਰਕ ਨਹੀਂ ਹੈ ਕਿਉਂਕਿ ਉਹ ਦੋਵੇਂ ਹਾਲ ਹੀ ਵਿਚ ਅਮਰੀਕਾ ਗਏ ਸਨ।
ਇਸ ਦੇ ਨਾਲ ਹੀ ਸ੍ਰੀਕਾਕੁਲਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਅਜੇ ਤੱਕ ਨਿਕੇਸ਼ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸ੍ਰੀਕਾਕੁਲਮ ਪੁਲਿਸ ਦੀ ਵਿਸ਼ੇਸ਼ ਸ਼ਾਖਾ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਕੇ. ਬਲਰਾਜੂ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਨੂੰ ਵੀ ਨਿਕੇਸ਼ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
(For more news apart from 2 Indian-Origin Students, stay tuned to Rozana Spokesman)