ਅਮਰੀਕੀ ਮੀਡੀਆ 'ਤੇ ਭੜਕੇ ਭਾਰਤੀ ਰਾਜਦੂਤ, ਲਗਾਇਆ ਨਕਾਰਾਤਮਕ ਅਕਸ਼ ਪੇਸ਼ ਕਰਨ ਦਾ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਭਾਰਤ ਦਾ ‘ਨਕਾਰਾਤਮਕ ਅਕਸ ਪੇਸ਼ ਕਰਨ’ ਲਈ ਅਮਰੀਕੀ ਮੀਡੀਆ ਦੀ ਆਲੋਚਨਾ ਕੀਤੀ...

Navtej Sarna

ਵਾਸ਼ਿੰਗਟਨ : ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਭਾਰਤ ਦਾ ‘ਨਕਾਰਾਤਮਕ ਅਕਸ ਪੇਸ਼ ਕਰਨ’ ਲਈ ਅਮਰੀਕੀ ਮੀਡੀਆ ਦੀ ਆਲੋਚਨਾ ਕੀਤੀ। ਸਰਨਾ ਨੇ ਇਲਜ਼ਾਮ ਲਗਾਇਆ ਕਿ ਭਾਰਤ ਵਿਚ ਮੌਜੂਦ ਵਿਦੇਸ਼ੀ ਪੱਤਰਕਾਰਾਂ ਵਿਚ ਕੁੱਝ ਚੁਣਵੀਆਂ ਖ਼ਬਰਾਂ ਨੂੰ ਦਿਖਾਉਣ ਅਤੇ ਵਿਕਾਸ ਨਾਲ ਜੁੜੀਆਂ ਖ਼ਬਰਾਂ ਨੂੰ ਨਜ਼ਰਅੰਦਾਜ ਕਰਨ ਦਾ ਰੁਝਾਨ ਹੋ ਗਿਆ ਹੈ। ਅਮਰੀਕਾ ਦੇ ਇਕ ਸਿਖਰ ਥਿੰਕ ਟੈਂਕ ‘ਸੈਂਟਰ ਫਾਰ ਸਟ੍ਰੈਟਿਜਕ ਐਂਡ ਇੰਟਰਨੈਸ਼ਨਲ ਸਟਡੀਜ’ ਵਿਚ ਅਪਣੇ ਸੰਬੋਧਨ ਦੌਰਾਨ ਸਰਨਾ ਨੇ ਇਹ ਗੱਲ ਕਹੀ।  

ਪ੍ਰੋਗਰਾਮ ਵਿਚ ਸਰਨਾ ਤੋਂ ਅਮਰੀਕਾ ਦੇ ਮੁੱਖਧਾਰਾ ਦੇ ਮੀਡੀਆ ਵਿਚ ਭਾਰਤ ਦੇ ਅਕਸ ਦੇ ਬਾਰੇ ਵਿਚ ਪੁਛਿਆ ਗਿਆ ਸੀ। ਇਸ 'ਤੇ ਸਰਨਾ ਬੋਲੇ, ‘ਇਹ ਮੁੱਦਾ ਚਿੰਤਾ ਦਾ ਨਹੀਂ ਸਗੋਂ ਤਰਸ ਖਾਣ ਦਾ ਹੈ। ਭਾਰਤ ਅੱਗੇ ਵਧ ਚੁਕਿਆ ਹੈ ਪਰ ਤੁਸੀ ਨਹੀਂ। ਸਰਨਾ ਨੇ ਕਿਹਾ ਕਿ ਅਮਰੀਕੀ ਮੀਡੀਆ ‘ਚੁਣਵੀਆਂ’ ਖ਼ਬਰਾਂ ਨੂੰ ਦਿਖਾਉਂਦਾ ਹੈ ਜਦੋਂ ਕਿ ਵਿਕਾਸ ਨਾਲ ਜੁੜੀਆਂ ਖ਼ਬਰਾਂ ਨੂੰ ਨਜ਼ਰਅੰਦਾਜ ਕਰ ਦਿੰਦਾ ਹੈ। ਭਾਰਤੀ ਸਫ਼ਾਰਤੀ ਨੇ ਕਿਹਾ ਕਿ ਭਾਰਤ ਦੀ ‘ਨਕਾਰਾਤਮਕ’ ਅਕਸ ਪੇਸ਼ ਕਰ ਅਮਰੀਕੀ ਮੀਡੀਆ ਅਪਣੇ ਲੋਕਾਂ ਨਾਲ ‘ਬੇਇੰਨਸਾਫ਼ੀ’ ਕਰ ਰਿਹਾ ਹੈ।  

ਇਸ ਤੋਂ ਪਹਿਲਾ ਸਰਨਾ ਭਾਰਤੀ ਦੂਤਾਵਾਸ ਵਿਚ ਚਾਰ ਸਾਲ ਤਕ ਬੁਲਾਰਾ ਰਹੇ ਸਨ। ਉਸ ਕਾਰਜਕਾਲ ਬਾਰੇ ਜਦੋਂ ਸਵਾਲ ਪੁਛਿਆ ਗਿਆ ਤਾਂ ਸਰਨਾ ਬੋਲੇ, ਮੈਂ ਉਸ ਸਮੇਂ ਵੀ ਅਮਰੀਕਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਸਫ਼ਲ ਰਿਹਾ। ਸਰਨਾ ਬੋਲੇ ਕਿ ਭਾਰਤ ਦੇ ਅਕਸ ਨੂੰ ਸਹੀ ਦਿਖਾਉਣਾ ਅਮਰੀਕਾ ਲਈ ਵੀ ਜਰੂਰੀ ਹੈ।