ਬਾਈਡਨ ਨੇ ਦੋ ਭਾਰਤੀ-ਅਮਰੀਕੀ ਡਾਕਟਰਾਂ ਨੂੰ ਪ੍ਰਮੁਖ ਅਹੁਦਿਆਂ ਲਈ ਕੀਤਾ ਨਾਮਜ਼ਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪ੍ਰਾਇਮਰੀ ਦੇਖਭਾਲ ਡਾਕਟਰ ਵਜੋਂ 25 ਸਾਲ ਤਕ ਅਪਣੀਆਂ ਸੇਵਾਵਾਂ ਦੇ ਚੁਕੇ ਗੁਪਤਾ ਵੈਸਟ ਵਰਜੀਨੀਆ ਦੇ ਸਿਹਤ ਕਮਿਸ਼ਨਰ ਦੇ ਰੂਪ ਵਿਚ ਦੋ ਗਵਰਨਰ ਦੇ ਅਧੀਨ ਕੰਮ ਕਰ ਚੁਕੇ ਹਨ

Rahul Gupta and Atul Gawande

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ. ਬਾਈਡਨ ਨੇ ਦੋ ਭਾਰਤੀ-ਅਮਰੀਕੀ ਡਾਕਟਰਾਂ ਨੂੰ ਅਪਣੇ ਪ੍ਰਸ਼ਾਸਨ ਵਿਚ ਪ੍ਰਮੁਖ ਅਹੁਦਿਆਂ ਲਈ ਨਾਮਜ਼ਦ ਕੀਤਾ ਹੈ। ਵੈਸਟ ਵਰਜੀਨੀਆ ਦੇ ਸਾਬਕਾ ਸਿਹਤ ਕਮਿਸ਼ਨਰ ਡਾਕਟਰ ਰਾਹੁਲ ਗੁਪਤਾ ਨੂੰ ਮੰਗਲਵਾਰ ਨੂੰ ਰਾਸ਼ਟਰੀ ਦਵਾਈ ਕੰਟਰੋਲ ਨੀਤੀ ਦਫ਼ਤਰ ਦੇ ਨਿਰਦੇਸ਼ਕ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਭਾਰਤੀ-ਅਮਰੀਕੀ ਸਰਜਨ ਅਤੇ ਪ੍ਰਸਿੱਧ ਲੇਖਕ ਅਤੁਲ ਗਾਵੰਡੇ ਨੂੰ ‘ਯੂ.ਐੱਸ. ਏਜੰਸੀ ਫ਼ਾਰ ਇੰਟਰਨੈਸ਼ਨਲ ਡਿਵੈਲਪਮੈਂਟ’ (ਯੂਐਸਏਆਈਡੀ) ਵਿਚ ਇਕ ਸੀਨੀਅਰ ਅਹੁਦੇ ਲਈ ਨਾਮਜ਼ਦ ਕੀਤਾ ਹੈ।  

ਪ੍ਰਾਇਮਰੀ ਦੇਖਭਾਲ ਡਾਕਟਰ ਦੇ ਤੌਰ ’ਤੇ 25 ਸਾਲ ਤਕ ਅਪਣੀਆਂ ਸੇਵਾਵਾਂ ਦੇ ਚੁਕੇ ਗੁਪਤਾ ਵੈਸਟ ਵਰਜੀਨੀਆ ਦੇ ਸਿਹਤ ਕਮਿਸ਼ਨਰ ਦੇ ਰੂਪ ਵਿਚ ਦੋ ਗਵਰਨਰ ਦੇ ਅਧੀਨ ਕੰਮ ਕਰ ਚੁਕੇ ਹਨ। ਰਾਜ ਦੇ ਮੁੱਖ ਸਿਹਤ ਅਧਿਕਾਰੀ ਦੇ ਰੂਪ ਵਿਚ ਉਨ੍ਹਾਂ ਨੇ ‘ਓਪੀਓਇਡ’ ਸੰਕਟ ਪ੍ਰਤੀਕਿਰਿਆ ਕੋਸ਼ਿਸ਼ਾਂ ਦੀ ਅਗਵਾਈ ਕੀਤੀ ਅਤੇ ਕਈ ਮੋਹਰੀ ਜਨਤਕ ਸਿਹਤ ਪਹਿਲਾਂ ਸ਼ੁਰੂ ਕੀਤੀਆਂ। ਉੱਥੇ ਗਾਵੰਡੇ ਨੇ ਕੌਂਪਲੀਕੇਸ਼ਨਜ, ਬੇਟਰ, ਦੀ ਚੇਕਲਿਸਟ ਮੈਨੀਫੈਸਟੋ ਅਤੇ ਬੀਂਗ ਮੋਰਟਲ ਕਿਤਾਬਾਂ ਲਿਖੀਆਂ ਹਨ, ਜੋ ਨਿਊਯਾਰਕ ਵਿਚ ਬਹੁਤ ਵਿਕੀਆਂ ਅਤੇ ਮਸ਼ਹੂਰ ਹੋਈਆਂ।

ਇਹ ਵੀ ਪੜ੍ਹੋ -  ਸਹੂਲਤਾਂ ਅਤੇ ਬਿਜਲੀ ਦੀ ਘਾਟ ਕਾਰਨ ਪੰਜਾਬ ਤੋਂ ਕੂਚ ਕਰ ਰਹੇ ਨੇ ਉਦਯੋਗਪਤੀ: ਆਪ

ਗਾਵੰਡੇ ਨੇ ਟਵੀਟ ਕੀਤਾ,‘‘ਕੋਵਿਡ-19 ਸਮੇਤ ਬਿਊਰੋ ਫ਼ਾਰ ਗਲੋਬਲ ਹੈਲਥ ਦੀ ਅਗਵਾਈ ਕਰਨ ਲਈ ਚੁਣੇ ਜਾਣ ’ਤੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਦੁਨੀਆ ਭਰ ਵਿਚ 2020 ਦੀ ਤੁਲਨਾ ਵਿਚ 2021 ਦੇ ਪਹਿਲੇ 6 ਮਹੀਨਿਆਂ ਵਿਚ ਵੱਧ ਲੋਕਾਂ ਦੀ ਮੌਤ ਕੋਵਿਡ-19 ਕਾਰਨ ਹੋਈ। ਮੈਂ ਧਨਵਾਦੀ ਹਾਂ ਕਿ ਮੈਨੂੰ ਇਸ ਸੰਕਟ ਨੂੰ ਖ਼ਤਮ ਕਰਨ ਲਈ ਆਲਮੀ ਪੱਧਰ ’ਤੇ ਜਨ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲਿਆ ਹੈ।’’