ਪੰਜਾਬ 'ਚ ਕੋਰੋਨਾ ਬੇਕਾਬੂ ਹੋਣ ਲੱਗਾ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਪੰਜਾਬ 'ਚ ਕੋਰੋਨਾ ਬੇਕਾਬੂ ਹੋਣ ਲੱਗਾ

Corona became uncontrollable in Punjab


ਇਕੋ ਦਿਨ 'ਚ 22 ਮੌਤਾਂ, 6883 ਨਵੇਂ ਮਾਮਲੇ
ਚੰਡੀਗੜ੍ਹ, 15 ਜਨਵਰੀ (ਸਸਸ) : ਕੁੱਝ ਹੀ ਦਿਨਾਂ ਵਿਚ ਰਫ਼ਤਾਰ ਵਿਚ ਤੇਜ਼ੀ ਫੜਦਿਆਂ ਪੰਜਾਬ ਵਿਚ ਕੋਰੋਨਾ ਬੇਕਾਬੂ ਹੁੰਦਾ ਦਿਖਾਈ ਦੇ ਰਿਹਾ ਹੈ | ਬੀਤੇ 24 ਘੰਟਿਆਂ ਵਿਚ ਇਕ ਹੀ ਦਿਨ ਦੌਰਾਨ ਮੌਤਾਂ ਦਾ ਅੰਕੜਾ ਲਗਾਤਾਰ ਵਧਿਆ ਹੈ | ਅੱਜ ਸ਼ਾਮ ਤਕ 22 ਮੌਤਾਂ ਹੋ ਚੁਕੀਆਂ ਹਨ | ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ ਵਿਚ ਵੀ ਪ੍ਰਤੀ ਦਿਨ 1,000 ਤੋਂ ਉਪਰ ਦਾ ਵਾਧਾ ਹੋ ਰਿਹਾ ਹੈ | ਅੱਜ 6883 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ | ਇਨ੍ਹਾਂ ਵਿਚ ਸੱਭ ਤੋਂ ਵੱਧ ਮੋਹਾਲੀ ਵਿਚ 1497,  ਲੁਧਿਆਣਾ ਵਿਚ 1283 ਮਾਮਲੇ ਸਾਹਮਣੇ ਆਏ ਹਨ | ਮੌਤਾਂ ਦੇ ਅੰਕੜਿਆਂ ਅਨੁਸਾਰ ਇਕੱਲੇ ਪਟਿਆਲਾ ਵਿਚ 6 ਤੇ ਲੁਧਿਆਣਾ ਵਿਚ ਅੱਜ 5 ਮੌਤਾਂ ਹੋਈਆਂ ਹਨ |  ਇਸ ਤੋਂ ਬਾਅਦ ਅੰਮਿ੍ਤਸਰ ਵਿਚ 3, ਫ਼ਤਿਹਗੜ੍ਹ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਚ 2-2 ਅਤੇ ਸੰਗਰੂਰ ਤੇ ਮੋਹਾਲੀ ਵਿਚ 1-1 ਮਰੀਜ਼ ਦੀ ਮੌਤ ਕੋਰੋਨਾ ਕਾਰਨ ਹੋਈ ਹੈ |