ਨਿਊਯਾਰਕ ਵਿਚ ਸਿੱਖ ਟੈਕਸੀ ਡਰਾਈਵਰ ਨਾਲ ਕੁੱਟਮਾਰ ਕਰਨ ਵਾਲਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖ ਟੈਕਸੀ ਡਰਾਈਵਰ ’ਤੇ 3 ਜਨਵਰੀ ਨੂੰ ਹਮਲਾ ਕਰਨ ਦੇ ਦੋਸ਼ ਵਿਚ ਵੀਰਵਾਰ ਨੂੰ ਮੁਹੰਮਦ ਹਸਨੈਨ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ

One arrested for hate crime against Sikh taxi driver in New York

 

ਨਿਊਯਾਰਕ : ਨਿਊਯਾਰਕ ਦੇ ਜੇ.ਐਫ਼.ਕੇ. ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰਨ, ਉਸ ਦੀ ਦਸਤਾਰ ਨਾਲ ਛੇੜਛਾੜ ਕਰਨ ਅਤੇ ‘ਪਗੜੀਧਾਰੀ ਲੋਕ ਅਪਣੇ ਦੇਸ਼ ਵਾਪਸ ਜਾਉ’ ਕਹਿਣ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁਧ ਨਸਲੀ ਨਫ਼ਰਤ ਅਪਰਾਧ ਦਾ ਦੋਸ਼ ਲਗਾਇਆ ਗਿਆ ਹੈ।

ਸਿੱਖ ਟੈਕਸੀ ਡਰਾਈਵਰ ’ਤੇ 3 ਜਨਵਰੀ ਨੂੰ ਹਮਲਾ ਕਰਨ ਦੇ ਦੋਸ਼ ਵਿਚ ਵੀਰਵਾਰ ਨੂੰ ਮੁਹੰਮਦ ਹਸਨੈਨ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀੜਤ ਵਲੋਂ ਪਛਾਣ ਗੁਪਤ ਰੱਖਣ ਦੀ ਬੇਨਤੀ ’ਤੇ ਉਸ ਦੀ ਪਛਾਣ ਸਿਰਫ਼ ‘ਮਿਸਟਰ ਸਿੰਘ’ ਦੱਸੀ ਗਈ ਹੈ। ਸਮਾਜ ਅਧਾਰਤ ਨਾਗਰਿਕ ਅਤੇ ਮਨੁੱਖੀ ਅਧਿਕਾਰ 
ਸੰਗਠਨ ਨੇ ਕਿਹਾ, ‘ਨਿਊਯਾਰਕ ਦੀ ਪੋਰਟ ਅਥਾਰਟੀ ਅਤੇ ਨਿਊਜਰਸੀ ਪੁਲਿਸ ਵਿਭਾਗ (ਪੀ.ਏ.ਪੀ.ਡੀ.) ਨੇ ਸ਼ੁਕਰਵਾਰ ਨੂੰ ਪੁਸ਼ਟੀ ਕੀਤੀ ਕਿ ਹਸਨੈਨ ਨੂੰ ਸਿੰਘ ’ਤੇ ਹਮਲੇ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।’ ਸੰਗਠਨ ਨੇ ਕਿਹਾ ਕਿ ਇਸ ਨੂੰ ਇਸ ਹਮਲੇ ਨੂੰ ਨਸਲੀ ਨਫ਼ਰਤੀ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ

ਕਿਉਂਕਿ ਹਸਨੈਨ ਨੇ ਅਪਮਾਨਜਨਕ ਲਹਿਜੇ ਵਿਚ ਪੀੜਤ ਨੂੰ ਅਪਣੇ ਦੇਸ਼ ਜਾਣ ਅਤੇ ਦਸਤਾਰਧਾਰੀ ਵਿਅਕਤੀ ਕਿਹਾ। ਦਿ ਸਿੱਖ ਕੋਲੀਸ਼ਨ ਨੂੰ ਭੇਜੇ ਇਕ ਬਿਆਨ ਵਿਚ ਸਿੰਘ ਨੇ ਕਿਹਾ, ‘‘ਮੈਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਦਿ ਸਿੱਖ ਕੋਲੀਸ਼ਨ ਅਤੇ ਭਾਈਚਾਰੇ ਦੇ ਸਾਰੇ ਲੋਕਾਂ ਦਾ ਧਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਔਖੇ ਸਮੇਂ ਵਿਚ ਤਾਕਤ ਦਿੱਤੀ।”