ਇਟਲੀ 'ਚ ਭਾਰਤੀਆਂ ਨਾਲ ਵਾਪਰਿਆ ਹਾਦਸਾ, ਨਹਿਰ 'ਚ ਕਾਰ ਡਿੱਗਣ ਕਾਰਨ 2 ਮੁੰਡਿਆਂ ਤੇ 1 ਕੁੜੀ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਮ੍ਰਿਤਕ ਵਿਅਕਤੀਆਂ ਦੀ ਨਹੀਂ ਹੋ ਸਕੀ ਹੈ ਪਛਾਣ

Accident happened with Indians in Italy

ਮਿਲਾਨ - ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਵੈਰੋਨੇਲਾ ਵਿਖੇ ਖ਼ਰਾਬ ਮੌਸਮ ਦੇ ਚੱਲਦਿਆਂ ਬੀਤੀ ਸ਼ਾਮ ਲਗਭਗ 5:20 'ਤੇ ਇਕ ਕਾਰ ਦੇ ਨਹਿਰ ਵਿਚ ਡਿੱਗ ਜਾਣ ਨਾਲ ਕਾਰ ਵਿਚ ਸਵਾਰ 2 ਭਾਰਤੀ ਮੁੰਡਿਆਂ ਅਤੇ 1 ਭਾਰਤੀ ਕੁੜੀ ਦੀ ਪਾਣੀ ਵਿਚ ਡੁੱਬ ਜਾਣ ਨਾਲ ਮੌਤ ਹੋ ਗਈ ਹੈ। 

ਜਦੋਂ ਕਿ ਕਾਰ ਵਿਚ ਸਵਾਰ ਚੌਥੇ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਇੱਥੋਂ ਦੇ ਨੇੜਲੇ ਸ਼ਹਿਰ ਸਨਬੋਨੀਫਾਚੋ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਮ੍ਰਿਤਕ ਨੌਜਵਾਨਾਂ ਦੀ ਉਮਰ 20-21 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਿਸ ਵਿਭਾਗ ਵੱਲੋਂ ਇਸ ਦੁੱਖਦਾਈ ਦੁਰਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।