ਕਰਨਾਟਕ ਦੇ ਦੋ ਅਸੰਤੁਸ਼ਟ ਵਿਧਾਇਕਾਂ ਨੇ ਕੀਤੀ ਸਿਧਾਰਮਈਆ ਨਾਲ ਮੁਲਾਕਾਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕਰਨਾਟਕ ਵਿਚ ਕਾਂਗਰਸ ਦੇ ਚਾਰ ਅਸੰਤੁਸ਼ਟ ਵਿਧਾਇਕਾਂ ਵਿਚੋਂ ਦੋ ਵਿਧਾਇਕਾਂ ਰਮੇਸ਼ ਜਰਕਿਹੋਲੀ ਅਤੇ ਨਾਗਿੰਦਰ ਨੇ ਪਾਰਟੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ.....

Former CM of Karnataka Siddaramaiah

ਬੈਂਗਲੁਰੂ :  ਕਰਨਾਟਕ ਵਿਚ ਕਾਂਗਰਸ ਦੇ ਚਾਰ ਅਸੰਤੁਸ਼ਟ ਵਿਧਾਇਕਾਂ ਵਿਚੋਂ ਦੋ ਵਿਧਾਇਕਾਂ ਰਮੇਸ਼ ਜਰਕਿਹੋਲੀ ਅਤੇ ਨਾਗਿੰਦਰ ਨੇ ਪਾਰਟੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸਿਧਾਰਮੱਈਆ ਨਾਲ ਮੁਲਾਕਾਤ ਕੀਤੀ ਅਤੇ ਕਥਿਤ ਤੌਰ 'ਤੇ ਪਾਰਟੀ ਪ੍ਰਤੀ ਵਫ਼ਾਦਾਰੀ ਦੀ ਗੱਲ ਆਖੀ। ਇਨ੍ਹਾਂ ਦੋਹਾਂ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਪਟੀਸ਼ਨ ਸਭਾਪਤੀ ਕੋਲ ਲਟਕ ਰਹੀ ਹੈ। ਮਿਲਣੀ ਦੌਰਾਨ ਉਨ੍ਹਾਂ ਨਾਲ ਮੰਤਰੀ ਜਮੀਰ ਅਹਿਮਦ ਖ਼ਾਨ ਵੀ ਮੌਜੂਦ ਸਨ। ਹਾਲਾਂਕਿ ਇਸ ਬੈਠਕ ਵਿਚ ਕੀ ਹੋਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ

ਪਰ ਪਾਰਟੀ ਸੂਤਰਾਂ ਨੇ ਦਸਿਆ ਕਿ ਵਿਧਾਇਕਾਂ ਨੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਤੋਂ ਲਟਕ ਰਹੀ ਪਟੀਸ਼ਨ ਵਾਪਸ ਲੈਣ ਦੀ ਗੱਲ ਕਹੀ। ਇਸ ਦੌਰਾਨ ਉਨ੍ਹਾਂ ਅਪਣੀਆਂ ਸ਼ਿਕਾਇਤਾਂ ਵੀ ਉਨ੍ਹਾਂ ਨੂੰ ਦਸੀਆਂ। (ਪੀਟੀਆਈ)