Punjabi Die In Canada: ਰੋਜ਼ੀ ਰੋਟੀ ਲਈ ਕੈਨੇਡਾ ਗਏ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ
ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
Punjabi Die In Canada
Punjabi Die In Canada:ਸਥਾਨਕ ਸ਼ਹਿਰ ਤੋਂ ਰੋਟੀ ਰੋਜ਼ੀ ਲਈ ਕੈਨੇਡਾ ਦੇ ਸਰੀ ਵਿਖੇ ਰਹਿੰਦੇ ਇਕ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਇਹ ਖਬਰ ਸੁਣਦਿਆਂ ਹੀ ਸਥਾਨਕ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਲਦੀਪ ਸਿੰਘ (28) ਪੁੱਤਰ ਸੁਖਮੰਦਰ ਸਿੰਘ (ਟਿੰਕੂ ਟੇਲਰ) ਵਾਸੀ ਭਗਤਾ ਭਾਈਕਾ ਦਾ 2018 ਜਸਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਉਹ 2019 ਵਿਚ ਕੈਨੇਡਾ ਵਿਖੇ ਚਲਾ ਗਿਆ।
ਕੈਨੈਡਾ ਦੇ ਸਰੀ ਵਿਖੇ ਕਮਲਦੀਪ ਸਿੰਘ ਅਤੇ ਉਸਦੀ ਪਤਨੀ ਜਸਪ੍ਰੀਤ ਕੌਰ ਰਹਿ ਰਹੇ ਸਨ, ਜਿੱਥੇ ਕਮਲਦੀਪ ਸਿੰਘ ਨੂੰ ਅਚਾਨਕ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ।