ਕਿਉਂ ਹਨ ਪਰਵਾਸੀ ਪੰਜਾਬੀ ਲੋਕ ਸਭਾ ਚੋਣਾਂ 2019 ਤੋਂ ਦੂਰ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪਰਵਾਸੀਆਂ ਪੰਜਾਬੀਆਂ ਦੀ ਲੋਕ ਸਭਾ ਚੋਣਾਂ ਵਿਚ ਨਜ਼ਰ ਨਹੀਂ ਆ ਰਹੀ ਕੋਈ ਦਿਲਚਸਪੀ

What does absence of NRIs from Punjab LS poll scene point to?

ਪੰਜਾਬ ਤੋਂ ਵਿਦੇਸ਼ਾਂ ਗਏ ਪਰਵਾਸੀਆਂ ਨੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਭਾਗ ਲੈਣ ਤੋਂ ਗੁਰੇਜ਼ ਕੀਤਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਵਿਦੇਸ਼ੀਆਂ ਨੇ ਲੋਕ ਸਭਾ ਚੋਣਾਂ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ । ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੇ ਅਤੇ ਉਹਨਾਂ ਦੀ ਪੁਕਾਰ ਸੁਣੀ ਜਾਵੇ। ਉਹਨਾਂ ਨੇ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੂੰ ਛੱਡ ਦਿੱਤਾ ਹੈ, ਅਤੇ ਪੰਜਾਬ ਦੀ ਰਾਜਨੀਤੀ ਵਿਚ ਉਹਨਾਂ ਦੀ ਦਿਲਚਸਪੀ ਨਹੀਂ ਹੈ।

ਦਿਲਚਸਪ ਗੱਲ ਇਹ ਹੈ ਕਿ ਪਹਿਲਾਂ ਐਨਆਰਆਈਜ਼ ਨੂੰ ਲਗਭਗ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਵਿਚ ਬੁਲਾਇਆ ਜਾਂਦਾ ਸੀ। ਇਸ ਵਿਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਸ਼ਾਮਲ ਹੁੰਦੀਆਂ ਸਨ। ਰਾਤ ਨੂੰ ਸਾਰੀਆਂ ਪਾਰਟੀਆਂ ਦੇ ਲੋਕ ਐਨਆਰਆਈਜ਼ ਨਾਲ ਬੈਠਕਾਂ ਕਰਦੇ ਸਨ। ਇਹਨਾਂ ਬੈਠਕਾਂ ਵਿਚ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਜਾਂਦੀ ਸੀ। ਤਕਰੀਬਨ ਲੋਕ ਦੁਆਬੇ ਖੇਤਰ ਤੋਂ ਵਿਦੇਸ਼ਾਂ ਵਿਚ ਜਾਂਦੇ ਹਨ।

ਜ਼ਿਆਦਾਤਰ ਦੁਆਬੇ ਵਿਚ ਪਰਵਾਸੀਆਂ ਪੰਜਾਬੀ ਦੇ ਪਰਵਾਰ ਰਹਿੰਦੇ ਹਨ। ਦੁਆਬੇ ਦੇ ਲੋਕਾਂ ਦੇ ਹਿੱਤਾਂ ਦਾ ਸਭ ਤੋਂ ਵੱਧ ਧਿਆਨ ਰਖਿਆ ਜਾਂਦਾ ਸੀ। ਪਰਵਾਸੀ ਪੰਜਾਬੀਆਂ ਨੂੰ ਚੋਣਾਂ ਵਿਚ ਸ਼ਾਮਲ ਕਰਨ ਦੀ ਸ਼ੁਰੂਆਤ 1992 ਵਿਚ ਹੋਈ ਉਸ ਸਮੇਂ ਕਾਂਗਰਸ ਨੇ ਰਾਜ ਵਿਚ ਅਪਣੀ ਸਰਕਾਰ ਦਾ ਗਠਨ ਕੀਤਾ ਸੀ। ਇਕ ਸਮਾਂ ਸੀ ਜਦ ਪਰਵਾਸੀ ਪੰਜਾਬੀਆਂ ਨੂੰ ਇਕ ਦੋ ਮਹੀਨੇ ਪਹਿਲਾਂ ਪੰਜਾਬ ਵਿਚ ਬੁਲਾ ਕੇ ਅੱਧੀ ਰਾਤ ਨੂੰ ਪਾਰਟੀਆਂ ਕੀਤੀਆਂ ਜਾਂਦੀਆਂ ਸਨ।

ਇਸ ਦਾ ਇਕੋ ਹੀ ਮਕਸਦ ਹੁੰਦਾ ਸੀ ਮਨ ਪਸੰਦ ਦੀ ਪਾਰਟੀ ਚੁਣਨ ਦਾ। ਦੋ ਸਾਲ ਪਹਿਲਾਂ 2017 ਵਿਚ ਆਮ ਆਦਮੀ ਪਾਰਟੀ ਨੂੰ ਅਪਣਾ ਸਮਰਥਨ ਦੇਣ ਲਈ ਪਰਵਾਸੀ ਪੰਜਾਬੀ ਪੰਜਾਬ ਪਹੁੰਚੇ ਸਨ। ਆਪ ਪਾਰਟੀ ਨੇ ਪਰਵਾਸੀ ਪੰਜਾਬੀਆ  ਨੂੰ ਇੰਨੀ ਖਿੱਚ ਪਾਈ ਕਿ ਉਹਨਾਂ ਨੇ 19 ਜਨਵਰੀ 2017 ਨੂੰ ਚਲੋ ਪੰਜਾਬ ਪ੍ਰੋਗਰਾਮ ਤਹਿਤ ਟੋਰਾਂਟੋ ਤੋਂ ਦੋ ਮਹੀਨੇ ਪਹਿਲਾਂ ਹੀ ਨਵੀਂ ਦਿੱਲੀ ਲਈ ਉਡਾਨ ਭਰੀ। ਉਹਨਾਂ ਨੇ ਦਿੱਲੀ ਪਹੁੰਚਦੇ ਹੀ ਢੋਲ ਤੇ ਨਗਾੜੇ ਵਜਾਉਣੇ ਸ਼ੁਰੂ ਕਰ ਦਿੱਤੇ।

ਉਹਨਾਂ ਨੂੰ ਯਕੀਨ ਸੀ ਕਿ ਪੰਜਾਬ ਵਿਚ ਆਪ ਦੀ ਅਗਲੀ ਸਰਕਾਰ ਬਣਨ ਵਾਲੀ ਹੈ। ਉਹ ਦਿੱਲੀ ਏਅਰਪੋਰਟ ਤੋਂ ਆਪ ਪਾਰਟੀ ਲਈ ਬੱਸਾਂ ਅਤੇ ਕਾਰਾਂ ਵਿਚ ਪੰਜਾਬ ਵੱਲ ਰਵਾਨਾ ਹੋਏ। ਪਰ ਇਸ ਵਾਰ ਸਥਿਤੀ ਬਿਲਕੁੱਲ ਹੀ ਵੱਖਰੀ ਹੈ। ਇਸ ਵਾਰ ਨਾ ਤਾਂ ਢੋਲ ਹੈ ਨਾ ਹੀ ਐਰਆਰਆਈਜ਼ ਦੇ ਵਾਹਨ ਨਜ਼ਰ ਆ ਰਹੇ ਹਨ। ਟੋਰਾਂਟੋ ਸਥਿਤ ਰੇਡੀਓ ਫਰੰਟਲਾਈਨ ਦੇ ਡਾਇਰੈਕਟਰ ਦੀਪਕ ਪੁੰਜ ਨੇ ਦਸਿਆ ਕਿ ਪੰਜਾਬ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ।

ਉਹ ਅਪਣੀ ਮਾਤ ਭੂਮੀ ਪੰਜਾਬ ਵਿਚ ਇਕ ਸਕਾਰਤਮਕ ਬਦਲਾਅ ਲਿਆਉਣ ਦਾ ਸੁਪਨਾ ਲੈ ਰਹੇ ਹਨ। ਪਰ ਉਹਨਾਂ ਮਹਿਸੂਸ ਕੀਤਾ ਕਿ ਮੌਜੂਦਾ ਰਾਜਨੀਤਿਕ ਪ੍ਰਣਾਲੀ ਨੇ ਉਹਨਾਂ ਦੇ ਸੂਪਨੇ ਪੂਰੇ ਨਹੀਂ ਹੋਣ ਦੇਣੇ। ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਚੇਅਰਮੈਨ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਇਸ ਵਾਰ ਐਨਆਰਆਈਜ਼ ਦੇ ਦ੍ਰਿਸ਼ਟੀਕੋਣ ਵਿਚ ਬਦਲਾਅ ਦੇਖਣ ਨੂੰ ਮਿਲਿਆ ਹੈ। ਉਹਨਾਂ ਨੂੰ ਆਪ ਤੋਂ ਉਮੀਦ ਸੀ ਪਰ ਉਹ ਵੀ ਅਪਣੀ ਚਮਕ ਗੁਆ ਬੈਠੇ ਹਨ।

ਉਹਨਾਂ ਸਾਰੀਆਂ ਪਾਰਟੀਆਂ ਦੀ ਜਾਂਚ ਕੀਤੀ ਹੈ ਕਿ ਕਿਸ ਨੇ ਉਹਨਾਂ ਦੇ ਕਿੰਨੇ ਕੰਮ ਕੀਤੇ ਹਨ ਤੇ ਕਿਸ ਪਾਰਟੀ ਨੇ ਉਹਨਾਂ ਦੀ ਕਿੰਨੀ ਕੁ ਸੁਣੀ ਹੈ। ਇਸ ਲਈ ਉਹਨਾਂ ਨੇ ਟਾਈਮ ਖਰਾਬ ਨਾ ਕਰਨ ਨਾਲੋਂ ਘਰ ਬੈਠਣਾ ਹੀ ਸਹੀ ਸਮਝਿਆ ਹੈ। ਬ੍ਰੈਮਪਟਨ ਸਥਿਤ ਰੀਅਲਟਰ ਬੇਅੰਤਬੀਰ ਸਿੰਘ ਨੇ ਕਿਹਾ ਕਿ ਪੰਜਾਬ ਹੁਣ ਚੋਣ ਮੁਹਿੰਮ ਵਿਚ ਐਨਆਰਆਈਜ਼ ਦੀ ਭਾਗੀਦਾਰੀ ਨੂੰ ਨਹੀਂ ਦੇਖੇਗਾ।

ਐਨਆਰਆਈਜ਼ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਸਰਕਾਰਾਂ ਤੋਂ ਬਹੁਤ ਉਮੀਦਾਂ ਸਨ ਪਰ ਕੋਈ ਵੀ ਸਰਕਾਰ ਉਹਨਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਇਸ ਲਈ ਉਹ ਕੈਨੇਡਾ ਵਿਚ ਕੰਮ ਛੱਡ ਕੇ ਪੰਜਾਬ ਕਿਉਂ ਜਾਣ। ਉੱਥੇ ਜਾਣਾ ਉਹਨਾਂ ਦਾ ਸਮਾਂ ਬਰਬਾਦ ਹੋਣ ਦੇ ਬਰਾਬਰ ਹੈ।