ਖ਼ੁਸ਼ਖ਼ਬਰੀ: ਨਿਊਜ਼ੀਲੈਂਡ 'ਚ ਮੁੜ ਖੁੱਲ੍ਹੇ ਵਿਦੇਸ਼ੀ ਯਾਤਰੀਆਂ ਲਈ ਦਰਵਾਜ਼ੇ, ਕਾਰੋਬਾਰ ਨੂੰ ਮਿਲੇਗਾ ਵੱਡਾ ਹੁਲਾਰਾ
ਯਾਤਰੀਆਂ ਲਈ ਕੀ-ਕੀ ਸ਼ਰਤਾਂ ਰੱਖੀਆਂ ਗਈਆਂ ਹਨ ਜਾਣਨ ਲਈ ਇਸ ਨੰਬਰ (7657-879210) 'ਤੇ ਸੰਪਰਕ ਕੀਤਾ ਜਾ ਸਕਦਾ ਹੈ
ਔਕਲੈਂਡ : ਕੋਰੋਨਾ ਵਾਇਰਸ ਕਰ ਕੇ ਕਈ ਦੇਸ਼ਾਂ ਨੇ ਵਿਦੇਸ਼ੀ ਨਾਗਰਿਕਾਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਸੀ। ਫਿਰ ਜਦੋਂ ਹੌਲੀ-ਹੌਲੀ ਕੋਰੋਨਾ ਲਹਿਰ ਨੂੰ ਠੱਲ੍ਹ ਪਈ ਤਾਂ ਦੇਸ਼ਾਂ ਨੇ ਵਿਦੇਸ਼ੀ ਯਾਤਰੀਆਂ ਲਈ ਅਪਣੇ ਦਰਵਾਜ਼ੇ ਮੁੜ ਖੋਲਣੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਹੁਣ ਨਿਊਜ਼ੀਲੈਂਡ ਨੇ ਲਗਭਗ 2 ਸਾਲਾਂ ਬਾਅਦ ਵਿਦੇਸ਼ੀ ਨਾਗਰਿਕਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਨਿਊਜ਼ੀਲੈਂਡ ‘ਬਾਰਡਰ ਰੀਓਪਨਿੰਗ’ ਤਹਿਤ ਤੀਜੇ ਪੜਾਅ ਵਿਚ ਦੇਸ਼ ਦੀਆਂ ਸਰਹੱਦਾਂ ਨੂੰ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਲਈ ਖੋਲ੍ਹਿਆ ਹੈ ਜਿਨ੍ਹਾਂ ਨੂੰ ਇਥੇ ਦਾਖ਼ਲੇ ਵਾਸਤੇ ਵੀਜ਼ਾ ਲੈਣ ਦੀ ਲੋੜ ਨਹੀਂ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ (7657-879210) ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਵਿਦੇਸ਼ੀ ਨਾਗਰਿਕਾਂ ਦੇ ਆਉਣ ਨਾਲ ਇਕ ਵਾਰ ਫਿਰ ਨਿਊਜ਼ੀਲੈਂਡ ਵਿਚ ਚਹਿਲ-ਪਹਿਲ ਸ਼ੁਰੂ ਹੋ ਗਈ ਹੈ।
ਇਸ ਨਾਲ ਟੂਰ ਐਂਡ ਟਰੈਵਲ ਕਾਰੋਬਾਰ ਨੂੰ ਵੱਡਾ ਹੁਲਾਰਾ ਮਿਲੇਗਾ, ਵੇਖਣ ਵਾਲੀਆਂ ਥਾਵਾਂ ਉੱਤੇ ਕਾਰੋਬਾਰ ਵਧੇਗਾ, ਹੋਟਲ ਉਦਯੋਗ ਅਤੇ ਰੈਸਟੋਰੈਂਟ ਕਾਰੋਬਾਰ ਦੁਬਾਰਾ ਸ਼ੁਰੂ ਹੋਣਗੇ ਤੇ ਕਾਫ਼ੀ ਮੁਨਾਫ਼ਾ ਵੀ ਹੋਵੇਗਾ ਕਿਉਂਕਿ ਕੋਰੋਨਾ ਵਾਇਰਸ ਨਾਲ ਸਾਰੇ ਦੇਸ਼ਾਂ ਦੀ ਆਰਥਿਕਤਾ 'ਤੇ ਵੱਡਾ ਅਸਰ ਪਿਆ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਸਰਕਾਰ ਨੇ ਇਹ ਖ਼ਾਸ ਤੌਰ 'ਤੇ ਕਿਹਾ ਹੈ ਕਿ ਆਉਣ ਵਾਲੇ ਲੋਕਾਂ ਦੇ ਕੋਰੋਨਾ ਟੀਕਾ ਲੱਗਿਆ ਹੋਣਾ ਲਾਜ਼ਮੀ ਹੈ। ਹੋਰ ਜਾਣਕਾਰੀ ਲਈ ਇਸ ਨੰਬਰ (7657-879210) 'ਤੇ ਸੰਪਰਕ ਕਰੋ।