ਅਮਰੀਕਾ : ਸੜਕ ਹਾਦਸੇ ’ਚ ਪੰਜਾਬੀ ਮੂਲ ਦੇ ਅਮਰੀਕੀ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਪੰਜਾਬ ਦੇ ਹੁਸ਼ਿਆਰਪੁਰ ਦਾ ਮੂਲ ਨਿਵਾਸੀ ਸੁਖਵਿੰਦਰ ਸਿੰਘ 15 ਸਾਲ ਦੀ ਉਮਰ ’ਚ 1996 ’ਚ ਅਮਰੀਕਾ ਗਿਆ ਸੀ

Represetative Image.

ਵਾਸ਼ਿੰਗਟਨ: ਅਮਰੀਕਾ ਦੇ ਇੰਡੀਆਨਾਪੋਲਿਸ ’ਚ ਸੜਕ ਹਾਦਸੇ ’ਚ 42 ਸਾਲਾਂ ਦੇ ਭਾਰਤੀ-ਅਮਰੀਕੀ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿਤੀ।  ਪੁਲਿਸ ਨੇ ਦਸਿਆ ਕਿ ਇਹ ਹਾਦਸਾ 12 ਅਕਤੂਬਰ ਨੂੰ ਇੰਡੀਆਨਾਪੋਲਿਸ ਦੇ ਨੇੜੇ ਗ੍ਰੀਨਵੁੱਡ ’ਚ ਹੋਇਆ, ਜਿਸ ’ਚ ਗੰਭੀਰ ਰੂਪ ’ਚ ਜ਼ਖ਼ਮੀ ਸੁਖਵਿੰਦਰ ਸਿੰਘ ਦੀ 13 ਅਕਤੂਬਰ ਨੂੰ ਹਸਪਤਾਲ ’ਚ ਮੌਤ ਹੋ ਗਈ। 

ਪੰਜਾਬ ਦੇ ਹੁਸ਼ਿਆਰਪੁਰ ਦਾ ਮੂਲ ਨਿਵਾਸੀ ਸੁਖਵਿੰਦਰ ਸਿੰਘ 15 ਸਾਲ ਦੀ ਉਮਰ ’ਚ 1996 ’ਚ ਅਮਰੀਕਾ ਗਿਆ ਸੀ। ਪੁਲਿਸ ਅਨੁਸਾਰ, ਸ਼ੁਰੂਆਤੀ ਜਾਂਚ ਤੋਂ ਪਤਾ ਲਗਿਆ ਕਿ ਸੁਖਵਿੰਦਰ ਸਿੰਘ ਜਿਸ ਕਾਰ ਨੂੰ ਚਲਾ ਰਿਹਾ ਸੀ ਉਹ ਗ਼ਲਤ ਲੇਨ ’ਚ ਚਲੀ ਗਈ ਅਤੇ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਨਾਲ ਟਕਰਾ ਗਈ। 

ਸੁਖਵਿੰਦਰ ਸਿੰਘ ਦੇ ਪ੍ਰਵਾਰ ’ਚ ਉਨ੍ਹਾਂ ਦੀ ਪਤਨੀ, 15 ਸਾਲਾਂ ਦਾ ਪੁੱਤਰ ਅਤੇ 10 ਸਾਲਾਂ ਦੀ ਬੇਟੀ ਹੈ। ਉਸ ਨੇ ਦਸਿਆ ਕਿ ਹਾਦਸੇ ਵੇਲੇ ਇਕ ਹੋਰ ਗੱਡੀ ’ਚ ਸਵਾਰ 52 ਸਾਲਾਂ ਦਾ ਇਕ ਸਥਾਨਕ ਮਰਦ ਅਤੇ 52 ਸਾਲਾਂ ਦੀ ਔਰਤ ਗੰਭੀਰ ਜ਼ਖ਼ਮੀ ਹੋ ਗਏ ਅਤੇ ਹਸਪਤਾਲ ’ਚ ਭਰਤੀ ਹਨ।