ਸਿੱਖ ਨੌਜੁਆਨ ਨੇ ਜਿੱਤਿਆ ‘ਮਾਸਟਰ ਸ਼ੈੱਫ਼ ਸਿੰਗਾਪੁਰ’ 2023 ਦਾ ਖਿਤਾਬ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਪੰਜਾਬੀ ਮੂਲ ਦੇ ਇੰਦਰਪਾਲ ਸਿੰਘ ਨੇ ਤਿਕੋਣੇ ਮੁਕਾਬਲੇ ’ਚ 90 ’ਚੋਂ ਪ੍ਰਾਪਤ ਕੀਤੇ 76.6 ਅੰਕ

Inderpal Singh

10 ਹਜ਼ਾਰ ਸਿੰਗਾਪੁਰ ਡਾਲਰ ਦਾ ਇਨਾਮ ਅਤੇ ਕਈ ਹੋਰ ਤੋਹਫ਼ੇ ਮਿਲੇ

ਸਿੰਗਾਪੁਰ: ਭਾਰਤੀ ਮੂਲ ਦੇ ਸਿੰਗਾਪੁਰ ਦੇ ਨਾਗਰਿਕ ਇੰਦਰਪਾਲ ਸਿੰਘ ਨੂੰ ‘ਮਾਸਟਰ ਸ਼ੈੱਫ਼ ਸਿੰਗਾਪੁਰ’ ਦੇ ਚੌਥੇ ਸੰਸਕਰਣ ਦਾ ਜੇਤੂ ਐਲਾਨ ਦਿਤਾ ਗਿਆ ਹੈ। ਉਨ੍ਹਾਂ ਨੇ ਮੁਕਾਬਲੇ ਦੇ ਆਖ਼ਰੀ ਪੜਾਅ ਦੇ ਤਿਕੋਣੇ ਮੁਕਾਬਲੇ ’ਚ ਇਹ ਜਿੱਤ ਹਾਸਲ ਕੀਤੀ ਹੈ। 

‘ਚੈਨਲ ਨਿਊਜ਼ ਏਸ਼ੀਆ’ ਦੀ ਖ਼ਬਰ ਅਨੁਸਾਰ ਕਈ ਹਫ਼ਤਿਆਂ ਤਕ ਚੱਲੇ ਮੁਕਾਬਲੇ ਤੋਂ ਬਾਅਦ ਇੰਦਰਪਾਲ ਸਿੰਘ ਨੇ ਖਾਣਾ ਪਕਾਉਣ ਨਾਲ ਸਬੰਧਤ ਰਿਐਲਿਟੀ ਪ੍ਰੋਗਰਾਮ ਦੇ ਚੌਥੇ ਸੰਸਕਰਣ ’ਚ ਜਿੱਤ ਹਾਸਲ ਕੀਤੀ। ਇਸ ਪ੍ਰੋਗਰਾਮ ਦਾ ਫ਼ਾਈਨਲ ਐਤਵਾਰ ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਇੰਦਰਪਾਲ ਸਿੰਘ ਨੂੰ 10 ਹਜ਼ਾਰ ਸਿੰਗਾਪੁਰ ਡਾਲਰ (ਲਗਭਗ 6.7 ਲੱਖ ਰੁਪਏ) ਨਕਦ ਅਤੇ ਹੋਰ ਤੋਹਫ਼ੇ ਮਿਲੇ ਹਨ। 

ਭੋਜਨ ਅਤੇ ਪੀਣਯੋਗ ਪਦਾਰਥ ਵੇਚਣ ਦਾ ਕਾਰੋਬਾਰ ਕਰਨ ਵਾਲੇ ਇੰਦਰਪਾਲ ਸਿੰਘ ਨੇ ਤਿਕੋਣੀ ਟੱਕਰ ’ਚ ਇਸ ਮੁਕਾਬਲੇ ’ਚ ਜਿੱਤਿਆ ਹੈ। ਉਨ੍ਹਾਂ ਨੇ 90 ’ਚੋਂ 76.6 ਅੰਕ ਮਿਲੇ ਅਤੇ ਉਨ੍ਹਾਂ ਨੇ ਅਪਣੀ ਨਜ਼ਦੀਕੀ ਮੁਕਾਬਲੇਬਾਜ਼ ਟੀਨਾ ਅਮੀਨ ਨੂੰ 3.6 ਅੰਕਾਂ ਨਾਲ ਮਾਤ ਦਿਤੀ, ਜਦਕਿ ਮੈਂਡੀ ਤੀਜੇ ਸਥਾਨ ’ਤੇ ਰਹੀ। 

ਇੰਦਰਪਾਲ ਸਿੰਘ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ ਇਸ ਵੇਲੇ ਉਸ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ, ਉਸ ਨੂੰ ਉਹ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦੀ ਟਰਾਫ਼ੀ ਨੂੰ ਹੱਥ ’ਚ ਫੜਨਾ ਕਿਸੇ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ ਅਤੇ ਉਨ੍ਹਾਂ ਨੂੰ ਇਹ ਭਰੋਸਾ ਦਿਵਾਉਂਦਾ ਹੈ ਕਿ ਉਹ ਭੋਜਨ ਪਕਾਉਣ ਦੀ ਕਲਾ ਦੇ ਖੇਤਰ ’ਚ ਇਕ ਮਸ਼ਹੂਰ ਹਸਤੀ ਬਣ ਸਕਦੇ ਹਨ।