Canada News: ਪੰਜਾਬ ਦੇ ਨੌਜਵਾਨ ਨੇ ਕੈਨੇਡਾ ਵਿਚ ਗੱਡੇ ਝੰਡੇ, ‘ਸ਼ੈਰਿਫ' ਪੁਲਿਸ ਵਿਚ ਹੋਇਆ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Canada News: ਢੁੱਡੀਕੇ ਨਾਲ ਸਬੰਧਿਤ ਹੈ ਹਰਮੰਦਰ ਸਿੰਘ ਗਿੱਲ

Harmander Singh Gill of Dhudike Alberta's 'Sheriff' police news

Harmander Singh Gill of Dhudike Alberta's 'Sheriff' police news:  ਜ਼ਿਲ੍ਹਾ ਮੋਗਾ ਦੇ ਪਿੰਡ ਢੁੱਡੀਕੇ ਦੇ ਕੈਨੇਡਾ ਰਹਿੰਦੇ ਗੁਰਸਿੱਖ ਨੌਜਵਾਨ ਹਰਮੰਦਰ ਸਿੰਘ ਗਿੱਲ ਦੀ ਕੈਨੇਡਾ ਵਿਖੇ ਐਲਬਰਟਾ ਸਟੇਟ ਵਿਚ ‘ਸ਼ੈਰਿਫ਼’ ਪੁਲਿਸ ਲਈ ਹੋਈ ਨਿਯੁਕਤੀ ਨੇ ਮੋਗਾ ਦੇ ਪਿੰਡ ਢੁੱਡੀਕੇ ਤੇ ਆਪਣੇ ਮਾਪਿਆਂ ਦਾ ਨਾਂਅ ਦੁਨੀਆਂ ਭਰ ਵਿਚ ਰੋਸ਼ਨ ਕੀਤਾ ਹੈ।

ਜਾਣਕਾਰੀ ਅਨੁਸਾਰ ਹਰਮੰਦਰ ਸਿੰਘ ਗਿੱਲ ਢੁੱਡੀਕੇ ਦੇ ਗਿੱਲ ਸੀਡ ਫ਼ਾਰਮ ਦੇ ਮਾਲਕ ਬਲਵਿੰਦਰ ਸਿੰਘ ਗਿੱਲ ਦਾ ਸਪੁੱਤਰ ਹੈ ਤੇ ਇਥੋਂ ਪੜ੍ਹਾਈ ਕਰਨ ਕੈਨੇਡਾ ਪਹੁੰਚਣ ’ਤੇ ਉਸ ਨੇ ਬਿਜਨੈਸ ਡਿਪਲੋਮਾ ਕੀਤਾ ਤੇ ਇਸ ਤੋਂ ਬਿਨਾਂ ਕੈਲਗਿਰੀ ਵਿਖੇ ਟਰਾਂਸਿਟ ਬੱਸ ’ਚ ਨੌਕਰੀ ਕੀਤੀ। ਹਰਮੰਦਰ ਸਿੰਘ ਗਿੱਲ ਨੇ ਆਪਣੀ ਕਾਬਲੀਅਤ ਸਦਕਾ ਪੁਲਿਸ ਭਰਤੀ ਲਈ ਪੇਪਰ ਦਿੱਤਾ ਤੇ ਇੰਟਰਵਿਊ ਤੋਂ ਬਾਅਦ ਟਰੇਨਿੰਗ ਪ੍ਰਾਪਤ ਕੀਤੀ।

ਨੌਜਵਾਨ ਹਰਮੰਦਰ ਸਿੰਘ ਗਿੱਲ ਨੂੰ ਅਲਬਰਟਾ ਦੀ ਅਹਿਮ ਪੁਲਿਸ ‘ਸ਼ੈਰਿਫ਼’ ਲਈ ਚੁਣਨ ਉਪਰੰਤ ਉਸ ਦੀ ਡਿਉਟੀ ਕੈਲਗਿਰੀ ਸ਼ਹਿਰ ਵਿਖੇ ਲਗਾਈ ਗਈ ਹੈ। ਹਰਮੰਦਰ ਸਿੰਘ ਗਿੱਲ ਦੇ ਕਰੀਬੀ ਦੋਸਤਾਂ ਤੋਂ ਹੋਰਨਾਂ ਨੇ ਗਿੱਲ ਸਮੇਤ ਉਸ ਦੀ ਮਾਂ ਤੋਂ ਬਾਪ ਬਲਵਿੰਦਰ ਸਿੰਘ ਗਿੱਲ ਨੂੰ ਵਧਾਈਆਂ ਦਿੱਤੀਆਂ ਹਨ।

ਰਾਏਕੋਟ ਤੋਂ ਜਸਵੰਤ ਸਿੰਘ ਸਿੱਧੂ ਦੀ ਰਿਪੋਰਟ