ਅਮਰੀਕਾ 'ਚ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਮੌਤ
ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। 21 ਸਾਲਾ ਅਭੀ ਬਰਾੜ ਮਾਛੀਵਾੜਾ ਸ਼ਹਿਰ ਦਾ ਰਹਿਣ ਵਾਲਾ ਸੀ......
Abhi Brar
ਵਾਸ਼ਿੰਗਟਨ : ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। 21 ਸਾਲਾ ਅਭੀ ਬਰਾੜ ਮਾਛੀਵਾੜਾ ਸ਼ਹਿਰ ਦਾ ਰਹਿਣ ਵਾਲਾ ਸੀ। ਉਹ ਅਮਰੀਕਾ ਵਿਚ ਪੜ੍ਹਾਈ ਲਈ ਗਿਆ ਸੀ। ਉਸ ਦੀ ਲਾਸ਼ ਭੇਤਭਰੀ ਹਾਲਤ ਵਿਚ ਕਾਰ 'ਚੋਂ ਬਰਾਮਦ ਹੋਈ ਹੈ। ਮਾਛੀਵਾੜਾ ਵਾਸੀ ਜਗਜੀਤ ਸਿੰਘ ਬਰਾੜ ਦਾ ਪੁੱਤਰ ਅਭੀ ਬਰਾੜ ਕਰੀਬ 5 ਸਾਲ ਪਹਿਲਾਂ ਅਮਰੀਕਾ ਪੜ੍ਹਨ ਲਈ ਗਿਆ ਸੀ। ਉਹ ਉੱਥੇ ਮਿਸ਼ੀਗਨ ਯੂਨੀਵਰਸਿਟੀ ਵਿਚ ਕਰਾਈਮ ਆਫ਼ ਜਸਟਿਸ ਦੀ ਪੜ੍ਹਾਈ ਕਰ ਰਿਹਾ ਸੀ।
ਉਸ ਦੇ ਮਾਤਾ-ਪਿਤਾ ਵੀ ਨਾਲ ਲੱਗਦੇ ਸ਼ਹਿਰ ਕੈਨਟਨ ਵਿਚ ਰਹਿੰਦੇ ਹਨ। ਅਭੀ ਯੂਨੀਵਰਸਿਟੀ ਨੇੜੇ ਹੀ ਕਿਰਾਏ 'ਤੇ ਪੀਜੀ ਰਹਿੰਦਾ ਸੀ। ਅਭੀ ਦਾ ਪਿਤਾ ਜਗਜੀਤ ਸਿੰਘ ਬਰਾੜ ਅਪਣੇ ਪਿਤਾ (ਅਭੀ ਦੇ ਦਾਦਾ) ਦੀਆਂ ਅੰਤਮ ਰਸਮਾਂ ਕਰਨ ਪੰਜਾਬ ਆਇਆ ਸੀ। 13 ਨਵੰਬਰ ਨੂੰ ਸਵੇਰੇ ਮਾਛੀਵਾੜਾ ਵਿਚ ਪਰਿਵਾਰਕ ਮੈਂਬਰਾਂ ਨੂੰ ਫੋਨ 'ਤੇ ਅਭੀ ਦੀ ਮੌਤ ਦੀ ਜਾਣਕਾਰੀ ਮਿਲੀ।