ਆਸਟਰੇਲੀਆ ਦੀ ਐਮ.ਪੀ. ਪਰਵਿੰਦਰ ਕੌਰ ਦਾ ਭਾਈ ਕਾਨ੍ਹ ਸਿੰਘ ਲਾਇਬਰੇਰੀ ਵਿਖੇ ਪਹੁੰਚਣ ’ਤੇ ਕੀਤਾ ਗਿਆ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਿਹਾ : ਮਿਹਨਤ ਕਰਕੇ ਕੋਈ ਵੀ ਇਨਸਾਨ ਹੋ ਸਕਦਾ ਹੈ ਕਾਮਯਾਬ 

Australian MP Parvinder Kaur welcomed upon arrival at Bhai Kahn Singh Library

ਨਾਭਾ :  ਆਸਟਰੇਲੀਆ ਦੀ ਐਮ.ਪੀ. ਪਰਵਿੰਦਰ ਕੌਰ ਦਾ ਨਾਭਾ ਦੀ ਭਾਈ ਕਾਨ੍ਹ ਸਿੰਘ ਲਾਇਬਰੇਰੀ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਪਰਵਿੰਦਰ ਕੌਰ ਨੇ ਕਿਹਾ ਕਿ ਮੇਰੀ ਮੁਢਲੀ ਪੜ੍ਹਾਈ ਨਾਭਾ ਵਿਖੇ ਹੀ ਹੋਈ ਹੈ ਅਤੇ ਅੱਜ  ਮੈਂ ਜਿਸ ਮੁਕਾਮ ’ਤੇ ਹਾਂ ਉਹ ਪੜ੍ਹਾਈ ਦੇ ਨਾਲ ਹਾਸਲ ਹੋਈ ਹੈ।
ਐਮਪੀ ਪਰਵਿੰਦਰ ਕੌਰ ਨੇ ਅੱਗੇ ਕਿਹਾ ਕਿ ਭਾਰਤ ਤੇ ਆਸਟ੍ਰੇਲੀਆ ਵਿੱਚ ਕਾਫੀ ਸਮਾਨਤਾ ਮੇਲ ਖਾਂਦੀਆਂ ਹਨ ਅਤੇ ਕੁੱਝ ਚੀਜ਼ ਵਿੱਚ ਫਰਕ ਵੀ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਅ ’ਚ ਐਮ.ਪੀ. ਨੂੰ ਜ਼ਿਆਦਾ ਸੁਰੱਖਿਆ ਨਹੀਂ ਦਿੱਤੀ ਜਾਂਦੀ ਅਤੇ ਉਹ ਇੱਕ ਆਮ ਇਨਸਾਨ ਦੀ ਤਰ੍ਹਾਂ ਰਹਿੰਦੇ ਹਨ।  ਉਥੇ ਸੁਰੱਖਿਆ ਇੱਕ ਵੀ.ਆਈ.ਪੀ ਅਤੇ ਇੱਕ ਆਮ ਇਨਸਾਨ ਲਈ ਇੱਕ ਹੀ ਤਰ੍ਹਾਂ ਦੀ ਹੈ । ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਿਹਨਤ ਕਰਕੇ ਕੋਈ ਵੀ ਇਨਸਾਨ ਕਾਮਯਾਬ ਹੋ ਸਕਦਾ ਹੈ ਜਦਿਕ ਕਾਮਯਾਬੀ ਦਾ ਹੋਰ ਇਸ ਦਾ ਕੋਈ ਸ਼ਾਰਟ ਕੱਟ ਤਰੀਕਾ ਨਹੀਂ ਹੈ।

ਇਸ ਮੌਕੇ ’ਤੇ ਵਿਦਿਆਰਥੀ ਨੇ ਕਿਹਾ ਕਿ ਐਮ.ਪੀ. ਪਰਵਿੰਦਰ ਕੌਰ ਨੇ ਜੋ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਹਨ ਉਹ ਬਹੁਤ ਹੀ ਸ਼ਲਾਘਯੋਗ ਹਨ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਸੀਂ ਪੜ੍ਹਾਈ ਕਰਕੇ ਵੱਡੇ ਮੁਕਾਮ ਹਾਸਿਲ ਕਰ ਸਕਦੇ ਹਾਂ । ਸਾਨੂੰ ਵੀ ਮਾਣ ਹੈ ਕੀ ਪਰਵਿੰਦਰ ਕੌਰ ਅੱਜ ਆਸਟਰੇਲੀਆ ਵਿੱਚ ਵੱਡੇ ਮੁਕਾਮ ਤੇ ਹਨ।

ਜ਼ਿਕਰਯੋਗ ਹੈ ਕਿ ਨਵਾਂ ਸ਼ਹਿਰ ਇਲਾਕੇ ਨਾਲ ਸਬੰਧਤ ਪਰਵਿੰਦਰ ਕੌਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਵਿਦਿਆਰਥਣ ਹੈ । ਉਹ ਸਕਾਲਰਸ਼ਿਪ ਅਤੇ ਪੀ.ਐਚ.ਡੀ. ਕਰਨ ਆਸਟ੍ਰੇਲੀਆ ਗਏ ਤੇ ਵੱਡੀ ਸਾਇੰਸਦਾਨ ਬਣੀ । ਪਿਛਲੇ ਸਾਲ ਪਰਵਿੰਦਰ ਨੂੰ ਵੈਸਟਰਨ ਆਸਟਰੇਲੀਆ ਪਾਰਲੀਮੈਂਟ ਵਿੱਚ ਮੌਜੂਦਾ ਸਰਕਾਰ ਨੇ ਐਮ.ਪੀ. ਨਾਮਜ਼ਦ ਕੀਤਾ।