ਸਿਹਤ ਖੇਤਰ ਨੂੰ ਪਹਿਲ ਦੇਣ ਸਿਆਸੀ ਪਾਰਟੀਆਂ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਈਐਮਏ ਨੇ ਜਾਰੀ ਕੀਤਾ ਸਿਹਤ ਘੋਸ਼ਣਾ ਪੱਤਰ

IMA

ਨਵੀਂ ਦਿੱਲੀ : ਇੰਡੀਅਨ ਮੈਡੀਕਲ ਐਸੀਸੀਏਸ਼ਨ (ਆਈਐਮਏ) ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਐਤਵਾਰ ਨੂੰ ਅਪਣਾ ਸਿਹਤ ਘੋਸ਼ਣਾ ਪੱਤਰ ਜਾਰੀ ਕਰਦਿਆਂ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਖੇਤਰ ਨੂੰ ਹੀ ਪਹਿਲ ਦੇਣ। 

ਇਸ ਘੋਸ਼ਣਾ ਪੱਤਰ ਵਿਚ ਸਿਹਤ ਵਿਚ ਸੁਧਾਰ, ਨੀਤੀ-ਨਿਰਦੇਸ਼ਾਂ ਵਿਚ ਬਦਲਾਅ, ਮੈਡੀਕਲ ਸਿਖਿਆ ਨੂੰ ਕਾਰਗਰ ਬਣਾਉਣ ਤੇ ਮੈਡੀਕਲ ਖੋਜ ਵਿਚ ਸੁਧਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਝਾਅ ਦਿਤੇ ਗਏ ਹਨ। ਆਈਐਮਏ ਦੇ ਕੌਮੀ ਪ੍ਰਧਾਨ ਡਾ. ਸ਼ਾਂਤਨੂ ਸੇਨ ਨੇ ਕਿਹਾ ਕਿ ਸਿਹਤ ਸੇਵਾ ਖੇਤਰ ਵਿਚ ਮਿਲਣ ਵਾਲਾ ਪੈਸਾ ਕਾਫ਼ੀ ਜ਼ਿਆਦਾ ਹੈ ਅਤੇ ਸਿਹਤ ਸੇਵਾ ਖੇਤਰ ਵਿਚ ਕੁਲ ਘਰੇਲੂ ਉਤਪਾਤ 1.2 ਫ਼ੀ ਸਦੀ ਦੀ ਨਿਰਾਸ਼ਾਜਨਕ ਦਰ 'ਤੇ ਹੈ ਜਦਕਿ ਭਾਰਤ ਦੇ ਲੋਕਾਂ ਦਾ ਸਭ ਤੋਂ ਜ਼ਿਆਦਾ ਖ਼ਰਚਾ ਸਿਹਤ ਨੂੰ ਲੈ ਕੇ ਹੁੰਦਾ ਹੈ।

ਹਰ ਸਾਲ 3.3 ਫ਼ੀ ਸਦੀ ਤੋਂ ਜ਼ਿਆਦਾ ਲੋਕ ਸਿਹਤ 'ਤੇ ਖ਼ਰਚ ਕਾਰਨ ਗ਼ਰੀਬੀ ਰੇਖਾ ਤੋਂ ਹੇਠਾਂ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਈਐ:ਮਏ ਛੇਤੀ ਹੀ ਦੇਸ਼ ਪਧਰੀ ਮੁਹਿੰਮ 'ਸਿਹਤ ਪਹਿਲਾਂ' ਸ਼ੁਰੂ ਕਰੇਗਾ ਜਿਸ ਦੇ ਤਹਿਤ ਉਮੀਦਵਾਰਾ, ਸਿਆਸੀ ਪਾਰਟੀਆਂ ਤੇ ਲੋਕਾਂ ਵਿਚਾਲੇ ਇਹ ਘੋਸ਼ਣਾ ਪੱਤਰ ਵੰਡਿਆ ਜਾਵੇਗਾ।  (ਏਜੰਸੀ)