ਲੰਡਨ ਦੇ ਸਿੱਖ ਇੰਜੀਨਿਅਰ ਨੇ ਬਣਾਈ ਹੱਥ ਨਾਲ ਚੱਲਣ ਵਾਲੀ ਵਾਸ਼ਿੰਗ ਮਸ਼ੀਨ
ਤਿੰਨ ਪੜਾਵਾਂ 'ਚ ਕੰਮ ਕਰਨ ਵਾਲੀ ਮਸ਼ੀਨ ਨੂੰ ਨਹੀਂ ਪੈਂਦੀ ਬਿਜਲੀ ਦੀ ਲੋੜ
ਲੰਡਨ- ਲੰਡਨ ਵਿਚ ਜਨਮੇ ਸਿੱਖ ਇੰਜੀਨਿਅਰ ਨਵ ਸਾਹਨੀ ਨੇ ਮੈਨੂਅਲ ਵਾਸ਼ਿੰਗ ਮਸ਼ੀਨ ਭਾਵ ਕਿ ਹੱਥ ਨਾਲ ਚੱਲਣ ਵਾਲੀ ਵਾਸ਼ਿੰਗ ਮਸ਼ੀਨ ਤਿਆਰ ਕੀਤੀ ਹੈ ਜੋ ਰਵਾਇਤੀ ਹੱਥ ਨਾਲ ਕੀਤੀ ਜਾਣ ਵਾਲੀ ਧੁਆਈ ਵਿਚ ਵਰਤੇ ਜਾਣ ਵਾਲੇ ਪਾਣੀ ਦੇ ਮੁਕਾਬਲੇ 75 ਫ਼ੀਸਦੀ ਪਾਣੀ ਦੀ ਬੱਚਤ ਕਰੇਗੀ। ਡਾਇਸਨ ਦੇ ਇਨੋਵੇਸ਼ਨ ਵਿਭਾਗ ਵਿਚ ਨੌਕਰੀ ਕਰਨ ਵਾਲੇ 28 ਸਾਲਾ ਨਵ ਸਾਹਨੀ ਨੇ ਸਿੱਖ ਇੰਜੀਨਿਅਰ ਨੇ ਅਪਣੀ ਇੰਜੀਨਿਅਰਿੰਗ ਦੀ ਵਰਤੋਂ ਉਨ੍ਹਾਂ ਲੋਕਾਂ ਲਈ ਕੀਤੀ।
ਅਸੀਂ ਉਸ ਦੀਆਂ ਦਿਨ ਭਰ ਦੀਆਂ ਗਤੀਵਿਧੀਆਂ ਦੇਖਣ ਲਈ ਉਸ ਦੇ ਘਰ ਦੇ ਸਾਹਮਣੇ ਘੰਟਿਆਂ ਤੱਕ ਬੈਠੇ ਰਹੇ ਜੋ ਉਹ ਹੱਥਾਂ ਨਾਲ ਕੱਪੜੇ ਧੋੜ ਵਿਚ ਬਿਤਾਉਂਦੀ। ਦਿਵਿਆ ਦੇ ਪੁੱਤਰ ਨੂੰ ਅਪਣੀ ਪ੍ਰੀਖਿਆ ਦੀ ਪੜ੍ਹਾਈ ਕਰਨੀ ਪੈਂਦੀ ਪਰ ਘਰ ਵਿਚ ਕੋਈ ਰੌਸ਼ਨੀ ਨਹੀਂ ਸੀ, ਉਸ ਨੇ ਪੜ੍ਹਾਈ ਲਈ ਉਸ ਦੇ ਫ਼ੋਨ ਦੀ ਲਾਈਟ ਨੂੰ ਵਰਤਿਆ। ਇਹ ਉਹ ਜਗ੍ਹਾ ਹੈ ਜਿੱਥੇ ਹੱਥਾਂ ਨਾਲ ਕੱਪੜੇ ਧੋਣ ਵਾਲੀ ਮਸ਼ੀਨ ਜਿਸ ਨੂੰ ਬਿਜਲੀ ਦੀ ਲੋੜ ਨਹੀਂ ਸੀ ਦਾ ਜਨਮ ਹੋਇਆ।
ਸਾਹਨੀ ਨੇ ਜੋ ਮਸ਼ੀਨ ਬਣਾਈ ਹੈ ਉਹ 5.5 ਕਿਲੋਗ੍ਰਾਮ ਦੀ ਹੈਂਡ ਕ੍ਰੈਂਕਿੰਗ ਵਾਸ਼ਿੰਗ ਮਸ਼ੀਨ ਹੈ ਜੋ ਪ੍ਰਤੀ ਚੱਕਰ 10 ਕਿੱਲੋ ਕੱਪੜੇ ਧੋ ਸਕਦੀ ਹੈ ਜਦਕਿ ਜ਼ਿਆਦਾਤਰ ਇਲੈਕਟ੍ਰੋਨਿਕ ਵਾਸ਼ਿੰਗ ਮਸ਼ੀਨਾਂ ਪ੍ਰਤੀ 7.5 ਤੋਂ 12 ਕਿਲੋਗ੍ਰਾਮ ਕੱਪੜਿਆਂ ਨੂੰ ਸੰਭਾਲ ਸਕਦੀਆਂ ਹਨ। ਇਸ ਮਸ਼ੀਨ ਵਿਚ ਕੱਪੜੇ ਧੋਣ, ਸਾਫ਼ ਕਰਨ ਅਤੇ ਸੁਕਾਉਣ ਦੇ ਤਿੰਨ ਪੜਾਅ ਹਨ। ਕੱਪੜੇ ਧੋਣ ਦਾ ਇਕ ਪੂਰਾ ਪੜਾਅ 15 ਮਿੰਟ ਵਿਚ ਪੂਰਾ ਹੁੰਦਾ ਹੈ।
ਸਾਹਨੀ ਅਨੁਸਾਰ ਉਨ੍ਹਾਂ ਦੀ ਮੈਨੁਅਲ ਵਾਸ਼ਿੰਗ ਮਸ਼ੀਨ ਪ੍ਰਤੀ ਚੱਕਰ ਸਿਰਫ਼ 10 ਲੀਟਰ ਪਾਣੀ ਦੀ ਵਰਤੋਂ ਕਰਦੀ ਹੈ। ਸਾਹਨੀ ਦਾ ਕਹਿਣਾ ਹੈ ਕਿ ਪੱਛਮੀ ਬਜ਼ਾਰਾਂ ਅਮਰੀਕਾ, ਕੈਨੇਡਾ ਅਤੇ ਯੂਕੇ ਵਿਚ ਅਜਿਹੇ ਉਤਪਾਦ ਮੌਜੂਦ ਹਨ ਅਤੇ ਇਹ ਵਾਤਾਵਰਣ ਪੱਖੀ ਲਹਿਰ ਕਾਰਨ ਹੈ ਨਾ ਕਿ ਗ਼ਰੀਬਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ।
ਸਾਹਨੀ ਦਾ ਕਹਿਣਾ ਹੈ ਕਿ ਉਹ ਅਪਣੀ ਮਸ਼ੀਨ ਦੀ ਕੀਮਤ ਨੂੰ ਸਿਰਫ਼ 35 ਡਾਲਰ ਯਾਨੀ ਲਗਭਗ 2400 ਰੁਪਏ ਤੈਅ ਕਰ ਰਹੇ ਹਨ ਜਦਕਿ ਵਿਕਸਤ ਦੇਸ਼ਾਂ ਵਿਚ ਮੈਨੂਅਲ ਵਾਸ਼ਿੰਗ ਮਸ਼ੀਨ ਦੀ ਕੀਮਤ 300 ਡਾਲਰ ਹੈ।