Singapore News: ਸਿੰਗਾਪੁਰ ’ਚ ਭਾਰਤੀ ਵਿਦਿਆਰਥੀ ਨੂੰ 35 ਮਹੀਨੇ ਦੀ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Singapore News: ਪੰਜਾਬੀ ਮੂਲ ਦੇ ਉਸਾਰੀ ਮਜ਼ਦੂਰ ਦੀ ਮੌਤ ਮਾਮਲੇ ਵਿਚ ਸੁਣਾਈ ਸਜ਼ਾ

Indian student Legha Pawan sentenced to 35 months in prison in Singapore

Indian student sentenced to 35 months in prison in Singapore:  ਸਿੰਗਾਪੁਰ ’ਚ ਇਕ 22 ਸਾਲ ਦੇ ਭਾਰਤੀ ਮੂਲ ਦੇ ਵਿਦਿਆਰਥੀ ਨੂੰ 35 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ’ਤੇ ਨਸ਼ੇ ’ਚ ਧੁੱਤ ਹੋ ਕੇ ਇਕ ਹਮਵਤਨ ਨੂੰ ਨਦੀ ’ਚ ਧੱਕ ਕੇ ਉਸ ਦੀ ਜਾਨ ਲੈਣ ਦਾ ਦੋਸ਼ ਹੈ। ਲੇਘਾ ਪਵਨ ਨੇ ਪਿਛਲੇ ਸਾਲ 30 ਜੂਨ ਦੀ ਰਾਤ ਨੂੰ 33 ਸਾਲ ਉਸਾਰੀ ਮਜ਼ਦੂਰ ਜਸਬੀਰ ਸਿੰਘ ਨੂੰ ਸਵੈ-ਇੱਛਾ ਨਾਲ ਗੰਭੀਰ ਸੱਟ ਪਹੁੰਚਾਉਣ ਦਾ ਦੋਸ਼ ਕਬੂਲ ਕਰ ਲਿਆ ਸੀ।

ਚੈਨਲ ਨਿਊਜ਼ ਏਸ਼ੀਆ ਦੀ ਰੀਪੋਰਟ ਮੁਤਾਬਕ ਲਾਪਰਵਾਹੀ ਨਾਲ ਮੌਤ ਦਾ ਮੂਲ ਦੋਸ਼ ਘਟਾ ਦਿਤਾ ਗਿਆ ਹੈ ਅਤੇ ਇਕ ਹੋਰ ਦੋਸ਼ ਉਤੇ ਵਿਚਾਰ ਕੀਤਾ ਗਿਆ ਹੈ। ਜਸਬੀਰ ਸਿੰਘ ਦੋ ਛੋਟੇ ਬੱਚਿਆਂ ਦਾ ਪਿਤਾ ਸੀ ਅਤੇ ਅਪਣੇ ਪਰਵਾਰ ਲਈ ਇਕਲੌਤਾ ਕਮਾਉਣ ਵਾਲਾ ਸੀ। ਅਦਾਲਤ ਨੇ ਸੁਣਿਆ ਕਿ ਲੇਘਾ ਅਤੇ ਜਸਬੀਰ ਸਿੰਘ ਦੋਵੇਂ 30 ਜੂਨ ਦੀ ਰਾਤ ਨੂੰ ਨਸ਼ੇ ਵਿਚ ਸਨ ਜਦੋਂ ਇਹ ਘਟਨਾ ਵਾਪਰੀ। ਜਦੋਂ ਜਸਬੀਰ ਸਿੰਘ ਨੂੰ ਨਦੀ ਕਿਨਾਰੇ ਸੈਰ-ਸਪਾਟਾ ਲਈ ਪ੍ਰਸਿੱਧ ਸਥਾਨ ਕਲਾਰਕ ਕੁਏ ਵਿਖੇ ਨਦੀ ਵਿਚ ਧੱਕਾ ਦੇ ਦਿਤਾ ਗਿਆ ਤਾਂ ਨੇੜਲੇ ਜੋੜੇ ਨੇ ਰੌਲਾ ਪਾ ਦਿਤਾ। ਬਚਾਅ ਗੋਤਾਖੋਰਾਂ ਨੂੰ ਕੁੱਝ ਘੰਟਿਆਂ ਬਾਅਦ ਉਸ ਦੀ ਲਾਸ਼ ਮਿਲੀ।

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਲੇਘਾ ਮੌਕੇ ਤੋਂ ਭੱਜ ਗਿਆ ਅਤੇ ਗਿ੍ਰਫਤਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਗਲੀ ਸਵੇਰ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ। ਸਵੈ-ਇੱਛਾ ਨਾਲ ਸੱਟ ਪਹੁੰਚਾਉਣ ਲਈ ਲੇਘਾ ਨੂੰ ਪੰਜ ਸਾਲ ਤਕ ਦੀ ਜੇਲ, 10,000 ਸਿੰਗਾਪੁਰੀ ਡਾਲਰ ਤਕ ਦਾ ਜੁਰਮਾਨਾ ਜਾਂ ਦੋਵੇਂ ਵੀ ਹੋ ਸਕਦੇ ਸਨ।     

"(For more news apart from “Indian student Legha Pawan sentenced to 35 months in prison in Singapore, ” stay tuned to Rozana Spokesman.)