ਵਿਦੇਸ਼ ‘ਚ ਗੁਆਇਆ ਪੰਜਾਬ ਨੇ ਇੱਕ ਹੋਰ ਪੁੱਤ
ਪਰਿਵਾਰ ਨੇ ਜਤਾਇਆ ਹੱਤਿਆ ਦਾ ਸ਼ੱਕ
ਕੋਟਕਪੂਰਾ: ਫਰੀਦਕੋਟ ‘ਚ ਪੈਂਦੇ ਕੋਟਕਪੂਰਾ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਲੋਕ ਮਾਤਮ ਮਾਨ ਰਹੇ ਹਨ ਕਿਉਂਕਿ ਉਹਨਾਂ ਦੇ ਘਰ ਦਾ ਲਾਲ ਇਸ ਦੁਨੀਆਂ ਤੋਂ ਚਲਾ ਗਿਆ ਹੈ। ਕੋਟਕਪੂਰਾ ਦਾ ਰੋਕਸੀ ਚਾਵਲਾ ਨਾਂਅ ਦਾ ਨੌਜਵਾਨ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਖੇ ਪੜਾਈ ਦੇ ਨਾਲ ਨਾਲ ਨੌਕਰੀ ਵੀ ਕਰ ਰਿਹਾ ਸੀ ਪਰ ਅਚਾਨਕ ਕੁਝ ਦਿਨ ਪਹਿਲਾਂ ਉਸ ਦੇ ਪਰਿਵਾਰ ਦੀ ਉਸ ਨਾਲ ਗੱਲ ਬਾਤ ਬੰਦ ਹੋ ਗਈ।
ਗੱਲਬਾਤ ਬੰਦ ਹੋਣ ‘ਤੇ ਓਹਨਾ ਨੇ ਰੋਕਸੀ ਦੇ ਦੋਸਤਾਂ ਨੂੰ ਫੋਨ ਕੀਤਾ ਤਾਂ ਉਸ ਦੇ ਕਿਸੇ ਦੋਸਤ ਨੇ ਵੈਨਕੂਵਰ ਦੇ ਪੁਲਿਸ ਡਿਪਾਰਟਮੈਂਟ ਨਾਲ ਪਰਿਵਾਰ ਦੀ ਗੱਲ ਕਾਰਵਾਈ ਤਾਂ ਓਹਨਾ ਨੇ ਰੋਕਸੀ ਦੀ ਮੌਤ ਹੋ ਜਾਣ ਦੀ ਖ਼ਬਰ ਪਰਿਵਾਰ ਨੂੰ ਦਿੱਤੀ। ਪਰਿਵਾਰ ਨੂੰ ਕੈਨਡਾ ਵਿਚ ਹੀ ਰਹਿੰਦੇ ਆਪਣੇ ਰਿਸ਼ਤੇਦਾਰਾਂ ਤੋਂ ਪਤਾ ਲੱਗਿਆ ਕਿ ਰੋਕਸੀ ਦੀ ਮੌਤ ਜ਼ਹਿਰ ਕਰਨ ਹੋਈ ਸੀ। ਪਰਿਵਾਰ ਨੇ ਆਪਣੇ ਪੁੱਤਰ ਦੀ ਹੱਤਿਆ ਕੀਤੇ ਜਾਣ ਦਾ ਸ਼ੱਕ ਜਤਾਉਂਦੇ ਹੋਏ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਸਰਕਾਰੀ ਕਾਲਜ ਚ ਨੌਕਰੀ ਕਰਨ ਵਾਲੇ ਰੋਕਸੀ ਦੇ ਪਿਤਾ ਸਰਕਾਰ ਨੂੰ ਮਦਦ ਦੀ ਗੁਹਾਰ ਲਾਉਂਦੇ ਹੋਏ ਓਹਨਾ ਦੇ ਪੁੱਤਰ ਦੀ ਲਾਸ਼ ਭਾਰਤ ਵਿਚ ਲੈ ਕੇ ਆਉਣ ਦੀ ਗੱਲ ਆਖ ਰਹੇ ਹਨ। ਪਰਿਵਾਰ ਦੀ ਹਾਲਤ ਨੂੰ ਸਮਝਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਪਰਿਵਾਰ ਤੋਂ ਮਿਲੀ ਚਿੱਠੀ ਨੂੰ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ ਤਾਂ ਜੋ ਪਰਿਵਾਰ ਦੀ ਮਦਦ ਹੋ ਸਕੇ। ਰੋਕਸੀ ਚਾਵਲਾ ਦੇ ਦੋਸਤ ਵੀ ਸੋਸ਼ਲ ਸੀਟ ਫੇਸਬੁੱਕ ਦਾ ਇਸਤੇਮਾਲ ਕਰਦੇ ਹੋਏ ਰੋਕਸੀ ਦੇ ਪਰਵਾਰ ਦੀ ਮਦਦ ਕੀਤੇ ਜਾਣ ਦੀ ਮੁਹਿੰਮ ਚਲਾ ਰਹੇ ਹਨ।