ਅਮਰੀਕਾ 'ਚ ਭਾਰਤੀ ਨਾਗਰਿਕ ਨੂੰ ਹੋਈ 22 ਸਾਲ ਦੀ ਜੇਲ੍ਹ, ਲੱਗੇ ਧੋਖਾਧੜੀ ਦੇ ਦੋਸ਼ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕਾਲ ਸੈਂਟਰ ਜ਼ਰੀਏ 1 ਕਰੋੜ ਤੋਂ ਵੱਧ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਲੱਗੇ ਦੋਸ਼

Jail

ਵਾਸ਼ਿੰਗਟਨ : ਅਮਰੀਕਾ ਦੀ ਇਕ ਅਦਾਲਤ ਨੇ ਇਕ ਭਾਰਤੀ ਨਾਗਰਿਕ ਨੂੰ 22 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦਰਅਸਲ ਭਾਰਤੀ ਨਾਗਰਿਕ ਨੂੰ 4,000 ਤੋਂ ਵੱਧ ਅਮਰੀਕੀ ਨਾਗਰਿਕਾਂ ਤੋਂ ਭਾਰਤ ਵਿਚ ਕਾਲ ਸੈਂਟਰ ਜ਼ਰੀਏ 1 ਕਰੋੜ ਤੋਂ ਵੱਧ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਜ਼ੁਰਮ ਵਿਚ ਇਹ ਸਜ਼ਾ ਸੁਣਾਈ ਗਈ ਹੈ। ਸ਼ਹਿਜਾਦ ਖਾਨ ਪਠਾਨ (40) ਅਹਿਮਦਾਬਾਦ ਵਿਚ ਇਕ ਕਾਲ ਸੈਂਟਰ ਚਲਾਉਂਦਾ ਸੀ ਅਤੇ ਇਥੋਂ ਅਮਰੀਕੀ ਨਾਗਰਿਕਾਂ ਨੂੰ ਫੋਨ ਕੀਤੇ ਜਾਂਦੇ ਸਨ।

ਨਿਆਂ ਵਿਭਾਗ ਨੇ ਵੀਰਵਾਰ ਨੂੰ ਦੱਸਿਆ ਕਿ ਫੋਨ 'ਤੇ ਸੰਪਰਕ ਕਰਨ ਮਗਰੋਂ ਇਹ ਉਹਨਾਂ ਨੂੰ ਨਕਦੀ ਅਤੇ ਇਲੈਕਟ੍ਰੋਨਿਕ ਮਾਧਿਅਮ ਨਾਲ ਰਾਸ਼ੀ ਦੇ ਟਰਾਂਸਫਰ ਦਾ ਲਾਲਚ ਦੇ ਕੇ ਆਪਣੇ ਜਾਲ ਵਿਚ ਫਸਾਉਂਦੇ ਸਨ। ਪਠਾਨ ਅਤੇ ਉਸ ਦੇ ਸਹਿਯੋਗੀ ਲੋਕਾਂ ਨੂੰ ਰਾਸ਼ੀ ਭੇਜਣ ਲਈ ਲਾਲਚ ਦੇਣ ਵਾਲੀਆਂ ਕਈ ਯੋਜਨਾਵਾਂ ਦੱਸਦੇ ਅਤੇ ਖ਼ੁਦ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਸੰਘੀ ਜਾਂਚ ਬਿਊਰੋ (ਐੱਫ.ਬੀ.ਆਈ.) ਅਤੇ ਡਰੱਗ ਇੰਪਲੀਮੈਂਟੇਸ਼ਨ ਐਡਮਿਨਿਸਟ੍ਰੇਸ਼ਨ (ਡੀ.ਈ.ਏ.) ਅਤੇ ਹੋਰ ਸਰਕਾਰੀ ਏਜੰਸੀਆਂ ਦੇ ਅਧਿਕਾਰੀ ਦੇ ਤੌਰ 'ਤੇ ਪੇਸ਼ ਕਰਦੇ ਸਨ।

ਇਹ ਵੀ ਪੜ੍ਹੋ - ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਖੇਤਰ 'ਚ ਬਣਾਏ ਜਾ ਰਹੇ ਫਲਾਈਓਵਰ ਦਾ ਇਕ ਹਿੱਸਾ ਡਿੱਗਿਆ    

ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੇ ਕਾਰਜਕਾਰੀ ਯੂ.ਐੱਸ. ਅਟਾਰਨੀ ਰਾਜ ਪਾਰੇਖ ਨੇ ਦੱਸਿਆ,''ਦੋਸ਼ੀ ਇਸ ਅਪਰਾਧ ਦਾ ਮੁੱਖ ਸਾਜਿਸ਼ਕਰਤਾ ਹੈ ਅਤੇ ਉਸ ਨੂੰ ਕਾਲ ਸੈਂਟਰ ਜ਼ਰੀਏ 4,000 ਤੋਂ ਵੱਧ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਦੇ ਜ਼ੁਰਮ ਵਿਚ 22 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ।'' ਮਾਮਲੇ ਵਿਚ ਪ੍ਰਦੀਪ ਸਿੰਘ ਪਰਮਾਰ (41) ਅਤੇ ਸੁਮੇਰ ਪਟੇਲ (38) ਵੀ ਦੋਸ਼ੀ ਹਨ ਅਤੇ ਉਹਨਾਂ ਨੂੰ 20 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ।